Flight

ਪੰਛੀ ਦੀ ਉੜਾਨ~
ਪੂਰਬੀ ਕਾਲੇ ਬੱਦਲਾਂ ‘ਚੋਂ
ਸੰਧੂਰੀ ਰੋਸ਼ਨੀ

bird’s flight
through eastern black clouds
a saffron light

images (6)

ਪੂਰਨ ਤੋਂ ਪੂਰਨ ਸਿੰਘ (ਲੇਖਕ ਮੇਜਰ ਪ੍ਰਗਟ ਸਿੰਘ)

ਪੁਰਨ ਸਿੰਘ ਜੀਵਨੀ ਤੇ ਕਵਿਤਾ ਵਿਚ ਸ੍ਰੀ ਮਤੀ ਦੇਵੀ (ਸੁਪਤਨੀ ਪੂਰਨ ਸਿੰਘ) ਵਲੋਂ ਪੂਰਨ ਸਿੰਘ ਦੀਆਂ ਕੁਝ ਯਾਦਾਂ ਅੰਕਿਤ ਹਨ । ਲੇਖਕ ਸ: ਤੇਜਾ ਸਿੰਘ ਦਾ ਵੱਡਾ ਪੁਤ੍ਰ ਹੋਣ ਤੇ, ਕੁਝ ਸਮਾਚਾਰ ਜੋ ਉਸਦੀ ਅਖੀਂ ਦੇਖੇ ਯਾ ਆਪਣੀ ਮਾਤਾ ਜੀ ਪਾਸੋਂ ਸੁਣੇ ਹੈਨ, ਪੂਰਨ ਸਿੰਘ ਜੀ ਦੇ ਮੁੜ ਸਿਖੀ ਮਾਰਗ ਵਿਚ ਪ੍ਰਵੇਸ਼ ਬਾਰੇ ਕੁਝ ਸਮਾਚਾਰ ਭੇਟ ਕਰਦਾ ਹੈ । ਮੇਰੇ ਪਿਤਾ ਜੀ ਪਕੇ ਸਿਖੀ ਖੋਆਲਾਂ ਦੇ ਦੇ ਸਨ । ਪੂਰਨ ਸਿੰਘ ਦੇ ਪਤਿਤ ਹੋਣ ਤੇ ਉਨ੍ਹਾਂ ਨੇ ਆਪਣੇ ਸੁਹਰੇ ਘਰ ਨਾਲ ਪਕੀ ਨਾਮਿਲਵਰਤਣ ਕੀਤੀ, ਮੇਰੇ ਮਾਤਾ ਜੀ ਭਵੇਂ ਆਪਣੇ ਪੇਕੇ ਜਾਣੋਂ ਨ ਰੋਕਿਆ, ਨਾਹੀਂ ਬਚਿਆਂ ਨੂੰ, ਪਰ ਆਪੀ ਸੁਹਰੇ ਘਰ ਦਾ ਪਾਣੀ ਤਕ ਨ ਅੰਗੀਕਾਰ ਕੀਤਾ । ਇਕ ਵੇਰੀ ਮਾਮਾ ਜੀ ਮੇਰੀ ਮਾਤਾ ਜੀ ਨੂੰ ਕਹਿਣ ਲਗੇ “ਭੈਣੂ, ਭਾਇਆ ਜੀ ਇਤਨਾ ਪਿਆਰ ਕਰਦੇ ਸਨ, ਮੈਨੂੰ ਉਨ੍ਹਾਂ ਦਾ ਨਿਘਾ ਪਿਆਰ ਭੁੱਲਾ ਨਹੀਂ , ਪਰ ਦੇਖੋ ਮੈਨੂੰ ਇਕ ਛਿਲੜ ਵਕਰ ਪਰ੍ਹਾਂ ਵਗ੍ਹਾ ਮਾਰਿਆ । ਇਕ ਵਾਰੀ ਵੀ ਮੈਨੂੰ ਉਹ ਕਹਿੰਦੇ ਜੇ ਮੈਂ ਉਨ੍ਹਾਂ ਦਾ ਹੁਕਮ ਨ ਮੰਨਦਾ ਤਾ ਗੁਸਾ ਕਰਨਾ ਵਾਜਬ ਸੀ ।”
ਜਾ ਇਹ ਸੰਦੇਸਾ ਪਿਤਾ ਜੀ ਪੁਜਾ ਉਹ 1909 ਵਿਚ ਡੇਹਰਾਦੂਨ ਗਏ ਅਰ ਮਾਮਾ ਜੀ ਦੀ ਮੰਗ ਪੂਰੀ ਕੀਤੀ । ਪਤਿਤ ਹੋਣ ਪਿਛੋਂ ਗੁਰ ਸਿਖੀ ਕਦੀ ਕਿਸੇ ਭਾਗਾਂ ਵਾਲੇ ਨੂੰ ਨਸੀਬ ਹੁੰਦੀ ਹੈ , ਵਕਤ ਲੰਘਦਾ ਗਿਆ ਪੂਰਨ , ਪੂਰਨ ਸਿੰਘ ਨ ਬਣਿਆ । ਕੋਸ਼ਸ਼ਾਂ ਜਾਰੀ ਰਹੀਆਂ ਪਰ ਕੋਈ ਸਫਲਤਾ ਨ ਹੋਈ । 1911 ਵਿਚ ਲਾਜਾਂ ਜੀ ਦਾ ਮੇਲ ਭਾਈ ਵੀਰ ਸਿੰਘ ਜੀ ਨਾਲ ਹੋਇਆ, ਪਿਤਾ ਜੀ ਦੀ ਜਾਣ ਪਛਾਣ 1903 ਤੋਂ ਪਹਿਲਾਂ ਦੀ ਸੀ । ਭਾਈ ਸਾਹਿਬ ਸਾਡੇ ਪਾਸੇ ਬਾੜੀਆਂ (ਮਰੀ ਹਿਲਜ਼- ਪਾਕਿਸਤਾਨ) ਇਕ ਦਿਨ ਵਾਸਤੇ ਮਰੀ ਤੋਂ ਆਏ । ਜਦ ਤੁਰਨ ਲੱਗੇ ਲਾਜਾਂ ਜੀ ਆਪਣੀ ਵੇਦਨ ਸ੍ਰੀ ਭਾਈ ਸਾਹਿਬ ਜੀ ਅਗੇ ਰਖੀ । ਮੇਰੇ ਪਤੀ ਜੀ ਮੇਰੇ ਪੇਕੇ ਘਰ ਦੀ ਕੋਈ ਚੀਜ਼ ਗ੍ਰਹਿਣ ਨਹੀਂ ਕਰਦੇ । ਫਲਾਂ ਦੇ ਟੋਕਰੇ ਡੇਹਰਾਦੂਨ ਤੋਂ ਆਂਦੇ ਹਨ , ਮੈਂ ਆਂਢ ਗੁਆਂਢ ਵੰਡਦੀ ਹਾਂ ਇਹ ਇਕ ਦਾਣਾ ਵੀ ਮੂੰਹ ਨਹੀਂ ਲਾਂਦੇ । ਜੋਦੜੀਆਂ ਕਈ ਗੁਰਮਖਾਂ ਅਗੇ ਕਰ ਚੁਕੀ ਹਾਂ ਮੇਰੀ ਝੋਲੀ ਹਾਲਾਂ ਤਕ ਖੈਰ ਨਹੀਂ ਪਈ, ਕੋਈ ਸੁਭਾਗ ਦਿਨ ਚੜ੍ਹੇਗਾ ਮੈਂ ਆਪਣੇ ਪੂਰਨ ਵੀਰ ਨੂੰ ਪੂਰਨ ਸਿੰਘ ਦੇ ਰੂਪ ਵਿਚ ਆਪਣੀਆਂ ਅਖਾਂ ਮੀਟਣ ਤੋਂ ਪਹਿਲਾਂ ਦੇਖਾਂਗੀ । ਆਪ ਜੀ ਨੇ ਦ੍ਰਵੇ ਬਚਨ ਕੀਤਾ : “ਲਾਜਾਂ, ਮੈਂ ਆਪਣੀ ਸਿਰਤੋੜ ਕੋਸ਼ਸ਼ ਕਰਾਂਗਾ ਜੇ ਸਤਿਗੁਰ ਮਿਹਰ ਕੀਤੀ ਤੂੰ ਆਪਣਾ ਵੀਰ ਮੁੜ ਸਿਖੀ ਰੂਪ ਵਿਚ ਦੇਖੇਂਗੀ । ਪਿਤਾ ਜੀ ਦੀ ਕੋਸ਼ਿਸ਼ ਸਦਕਾ ਮਾਮਾ ਜੀ 1912 ਵਿਚ ਸਿਆਲ਼ਕੋਟਸਿਖ ਐਜੂਕੇਸ਼ਨਲ ਕਾਨਫਰੰਸ ਤੇ ਪਹੁੰਚੇ । ਮਾਹਾਰਾਜਾ ਪਟਿਆਲਾ ਅੰਗ੍ਰੇਜ਼ੀ ਸਰਕਾਰ ਦੇ ਇਸ਼ਾਰੇ ਤੇ ਨ ਪੁਝੇ ਤੇ ਆਪਣੇ ਵਲੋਂ ਸਰ ਜੋਗਿੰਦਰ ਸਿੰਘ ਜੀ ਨੂੰ ਪ੍ਰਧਾਨਗੀ ਨਿਭਾਣ ਵਾਸਤੇ ਭੇਜਿਆ । ਉਨਹਾ ਜਦ ਪੂਰਨ ਨੂੰ ਡੈਲੀਗੇਟਸ ਵਿਚ ਦੇਖਿਆ ਆਪਣੇ ਪਾਸ ਡਾਇਸ ਤੇ ਬੁਲਾ ਲਿਆ । ਪੰਥਕ ਇਕੱਠ ਉਨਹਾਂ ਦਿਨਾਂ ਵਿਚ ਦੇਖਣ ਯੋਗ ਸਨ । ਜੋਗੀ ਜੀ ਨੇ ਪੂਰਨ ਨੂੰ ਬੋਲਣ ਵਾਸਤੇ ਕਿਹਾ । ਲੈਕਚਰ ਕਾਹਦਾ ਸੀ ਸਾਰਾ ਪੰਡਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜ ਉਠਿਆ । ਪੂਰਨ ਇਕ ਅਲਾਂਬਾ ਸੀ । ਜਦ ਬੋਲਦੇ ਸਨ ਓੜਕਾਂ ਦਾ ਜੋਸ਼ ਹੁੰਦਾ ਸੀ । ਇਕ ਥਾਂ ਟਿਕਾ ਮੁਸ਼ਕਲ ਸੀ । ਆਪ ਜੀ ਦੀ ਗੋਲ ਗੋਲ ਪਗੜੀ ਕਈ ਵਾਰ ਸਿਰ ਤੇ ਟਿਕਣੀ ਮੁਸ਼ਕਲ ਹੋ ਜਾਂਦੀ । ਸਤਿਗੁਰੂ ਜੀ ਦੀ ਬਖ਼ਸ਼ਸ਼ ਸਦਕੇ ਮਾਮਾ ਜੀ ਤੇ ਇਸ ਪੰਥਕ ਇਕੱਠ ਦਾ ਬੜਾ ਸੋਹਣਾ ਪ੍ਰਭਾਵ ਪਿਆ । ਜਿਸ ਰਾਤ ਕਾਨਫਰੰਸ ਖਤਮ ਹੋਈ ਅਸੀਂ ਸਾਰੇ ਪ੍ਰਦੇਸੀ ਜਗਤ ਸਿੰਘ ਦਾ ਮੈਜਿਕ ਲੈਨਟਰਨ ਲੈਕਚਰ ਗੁਰ ਇਤਹਾਸ ਸਬੰਧੀ ਸੁਣਕੇ ਆ ਰਹੇ ਸਾਂ , ਰਾਸਤੇ ਵਿਚ ਭਾਈ ਵੀਰ ਸਿੰਘ ਦਾ ਨਿਵਾਸ ਅਸਥਾਨ ਸੀ, ਪਿਤਾ ਜੀ ਨੇ ਅਵਾਜ਼ ਹੇਠੋਂ ਦਿਤੀ । ਕਿਸੇ ਸਜਨ ਨੇ ਦਸਿਆ ਆਪ ਜੀ ਅਰਾਮ ਕਰ ਰਹੇ ਹਨ । ਇਹ ਅਵਾਜ਼ ਭਾਈ ਸਾਹਿਬ ਦੇ ਕੰਨੀਂ ਪੈ ਗਈ, ਪੁਛ ਕਰਨ ਤੇ ਜੋ ਪੂਰਨ ਆਏ ਹਨ ਆਪ ਜੀ ਨੇ ਉਪਰ ਬੁਲਾਇਆ । ਵਕਤ ਰਾਤ 10 ਵਜੇ ਦੇ ਆਨ ਬਾਨ ਹੋਵੇਗਾ । ਭਾਈ ਸਾਹਿਬ ਦੇ ਕਮਰੇ ਵਿਚ ਸਾਰੇ ਸਜ ਗਏ , ਖਿਆਲਾਂ ਦਾ ਵਟਾਂਦਰਾ ਸ਼ੁਰੂ ਹੋਇਆ, ਮਜ਼ਮੂਨ ਸੀ “ਆਤਮਿਕ ਉਨਤੀ” ਵਾਸਤੇ ਕੇਸਾਂ ਦੀ ਜ਼ਰੂਰਤ ਹੈ । ਗਲਬਾਤ ਕੋਈ ਚਾਰ ਘੰਟੇ ਤੋਂ ਉਪਰ ਤਕ ਚਲਦੀ ਰਹੀ । ਜੇ ਕੋਈ ਟੇਪ ਰੀਕਾਰਡ ਉਸ ਵਕਤ ਹੁੰਦਾ ਤਾਂ ਕਿਤਨਾ ਮੁਫ਼ੀਦ ਸਾਬਤ ਹੁੰਦਾ । ਮੈਨੂੰ ਪੂਰਾ ਯਕੀਨ ਹੈ ਮਾਮਾ ਜੀ ਦਾ ਪੂਰਨ ਵਿਸ਼ਵਾਸ਼ ਭਾਈ ਸਾਹਿਬ ਆਪਣੀ ਪਹਿਲੀ ਮੁਲਾਕਾਤ ਵਿਚ ਜਿਤ ਚੁਕੇ ਸਨ । ਸਵੇਰੇ ਪ੍ਰਸ਼ਾਦਾ ਸਾਡੇ ਘਰ ਸੀ , ਮੁੜ ਇਕਠੇ ਸਨ । ਸਿਆਲਕੋਟ ਤੋਂ ਵਜ਼ੀਰਾਬਾਦ ਤਕ ਇਕੋ ਕਮਰੇ ਵਿਚ ਸਫ਼ਰ ਕੀਤਾ, ਸਤਿਗੁਰੂ ਜੀ ਨੇ ਬਖਸ਼ਸ਼ ਕੀਤੀ । ਇਹ ਪਹਿਲੀ ਮਿਲਣੀ ਪਿਛੋਂ ਪੂਰਨ, ਪੂਰਨ ਸਿੰਘ ਬਣ ਗਏ । ਦਾੜ੍ਹਾ ਅੱਗੇ ਵੀ ਸੀ ਪਰ ਹੁਣ ਗੁਰਮੁਖੀ ਦਾੜ੍ਹਾ ਮੁਖ ਤੇ ਸੁਹਣਾ ਸਜ ਰਿਹਾ ਸੀ ।
ਮੇਰੇ ਪਿਤਾ ਜੀ ਨੇ ਇਕ ਵਾਰੀ ਭਾਈ ਸਾਹਿਬ ਨੂੰ ਕਿਹਾ “ਮੈਨੂੰ ਬੜੀ ਖੁਸ਼ੀ ਹੈ ਪੂਰਨ ਸਿੰਘ ਸਤਿਗੁਰੂ ਮਿਹਰ ਸਦਕਾ ਹੁਣ ਕੇਸਾਧਾਰੀ ਹੈ, ਆਪ ਜੀ ਨੇ ਉਸਨੂੰ ਆਪਣੇ ਘਰ ਵਿਚ ਅਭੇਦ ਵਰਤਣਾ ਸ਼ੁਰੂ ਕਰ ਦਿਤਾ ਗਠ , ਕੀ ਅੰਮ੍ਰਿਤ ਪਾਨ ਕਰਨਾ ਜ਼ਰੂਰੀ ਨਹੀਂ” ? ਆਪ ਜੀਉ (ਭਾਈ ਵੀਰ ਸਿੰਘ) ਕੁਝ ਦੇਰ ਚੁਪ ਕਰ ਗਏ ਅਰ ਫ਼ਰਮਾਇਆ “ ਤੇਜਾ ਸਿੰਘ , ਜੋ ਤੁਸੀਂ ਕਹਿੰਦੇ ਹੋ ਉਹ ਠੀਕ ਹੈ , ਸਤਿਗੁਰੂ ਜੀ ਦੀ ਇਤਨੀ ਬਖਸ਼ਸ਼ ਹੈ , ਪੂਰਨ ਸਿੰਘ ਹੁਣ ਮੇਰਾ ਅਨੁਸਾਰੀ ਹੈ, ਜੋ ਮੈਂ ਆਖਾਂ , ਅੰਮ੍ਰਿਤ ਪਾਨ ਕਰਨ ਤੋਂ ਕਦੇ ਨ ਝਿਝਕੇ । ਪਰ ਮੇਰੇ ਖਿਆਲ ਵਿਚ ਖੰਡੇ ਦਾ ਅੰਮ੍ਰਿਤ ਇਹੋ ਜਿਹਾ ਅਲਭ ਵਸਤੂ ਹੈ ਜੋ ਕਿਸੇ ਨੂੰ ਬੀ ਸੁਖੱਲੀ ਨਹੀਂ ਮਿਲਣੀ ਚਾਹੀਦੀ । ਸਤਿਗੁਰੂ ਜੀ ਮਿਹਰ ਕਰਨਗੇ ਪੂਰਨ ਸਿੰਘ ਆਪ ਅੰਮ੍ਰਿਤ ਵਾਸਤੇ ਤਰਲੇ ਕਰੇਗਾ । ਫਿਰ ਖੰਡੇ ਦਾ ਅੰਮ੍ਰਿਤ ਭਲੀ ਭਾਂਤ ਫਲੀ-ਭੂਤ ਹੋਏਗਾ । ਕੁਝ ਸਾਲਾਂ ਪਿਛੋਂ ਉਹ ਸਭਾਗੀ ਘੜੀ ਆਈ, ਸਿਆਲਕੋਟ ਪਿਛੋਂ ਹਰ ਕਾਨਫ੍ਰੰਸ ਤੇ ਪੂਰਨ ਸਿੰਘ ਜੀ ਦੇ ਭਾਸ਼ਨ ਹੋਇਆ ਕਰਦੇ । ਸਿਖ ਸਮਗਮਾਂ ਤੇ ਬੜੇ ਉਤਸ਼ਾਹ ਨਾਲ ਅਲਬੇਲੇ ਪੂਰਨ ਸਿੰਘ ਦੇ ਜੋਸ਼ੀਲੇ ਲੈਕਚਰ ਸੁਣਦੀਆਂ ਅਰ ਪੰਡਾਲ ਜੈਕਾਰਿਆਂ ਨਾਲ ਗੂੰਜ ਉਠਦਾ । ਅੰਬਾਲਾ ਕਾਨਫ੍ਰੰਸ ਤੇ ਲੈਕਚਰ ਪਿਛੋਂ ਪੂਰਨ ਸਿੰਘ ਇਤਨੇ ਉਦਾਸ ਹੋਏ , ਆਪ ਭਾਈ ਸਾਹਿਬ ਦੇ ਨਿਵਾਸ ਅਸਥਾਨ ਤੇ ਜਾ ਕੇ ਲੇਟਨੀਆਂ ਲੈਂਦੇ ਸਨ , ਫ਼ਰਸ਼ ਪਰ ਵਲਿਦ ਰਹੇ ਸਨ , ਕਿਸੇ ਦੇ ਕਾਬੂ ਨਹੀਂ ਆਂਦੇ ਸਨ । ਭਾਈ ਸਾਹਿਬ ਨੂੰ ਖਬਰ ਪਹੁੰਚੀ । ਆਪ ਜੀ ਆਕੇ ਭੂਮ ਆਸਨ ਹੀ ਸਜ ਗਏ । ਆਪਣੇ ਪਿਆਰੇ ਦਾ ਸੀਸ ਆਪਣੀ ਗੋਦ ਵਿਚ ਲਿਆ , ਪਿਆਰ ਕੀਤਾ , ਪੁਛਿਆ ਕਿਉਂ ਇਹ ਹਾਲਤ ਵਾਪਰੀ ਸੀ । ਉਹ ਰੋਈ ਜਾਣ , ਕੁਝ ਨ ਬੋਲ ਸਕਣ । ਕੁਝ ਦੇਰ ਪਿਛੋਂ ਕਹਿਣ ਲਗੇ “ਮੈਂ ਬੋਲਣ ਪਿਛੋਂ ਸਮਝਦਾ ਹਾਂ ਮੈਂ ਕੁਝ ਲੁਟਾ ਚੁੱਕਾ ਹਾਂ । ਭਾਈ ਹੀਰਾ ਸਿੰਘ ਰੋਜ ਬੋਲਦੇ ਹਨ ਉਹ ਠੀਕ ਠਾਕ ਰਹਿੰਦੇ ਹਨ” ਆਪ ਜੀ (ਭਾਈ ਵੀਰ ਸਿੰਘ ਜੀ) ਜੀ ਨੇ ਪੁੱਛਿਆ “ਕੀ ਤੁਸੀਂ ਆਪਣੇ ਵਿਚ ਕੋਈ ਤਰੁਟੀ ਸਮਝਦੇ ਹੋ ?” “ਜੀ ਮੈਂ ਖੰਡੇ ਦਾ ਅੰਮ੍ਰਿਤ ਪਾਨ ਨਹੀਂ ਕੀਤਾ” “ਆਪ ਜੀ ਅੰਮ੍ਰਿਤ ਛਕਣ ਵਾਸਤੇ ਆਪਣੇ ਆਪ ਨੂੰ ਤਿਆਰ ਸਮਝਦੇ ਹੋ ? ਬਾਣੀ ਦਾ ਪਾਠ ਕਰਦੇ ਹੋ ?” “ਨਿਤਨੇਮ ਕੋਈ ਨਹੀਂ” “ਰਹਿਤ ਦੇ ਧਾਰਨੀ ਹੋ ?” “ਨਹੀਂ ਜੀ “ “ ਆਪ ਨੇ ਆਪਣੇ ਪਾਸੋਂ ਨਿਤਨੇਮ ਦਾ ਗੁਟਕਾ ਬਖਸ਼ਸ਼ ਕੀਤਾ ਤੇ ਸਾਰੇ ਕਾਕਾਰ ਮੰਗਾਏ ਅਰ ਮਾਮਾ ਜੀ ਨੂੰ ਧਾਰਨ ਕਰਨ ਦੀ ਤਾਕੀਦ ਕੀਤੀ” ਕੁਝ ਮਹੀਨੀਆਂ ਪਿਛੌਂ ਸਾਰਾ ਪ੍ਰਵਾਰ- ਮਾਮੀ ਮਾਇਆ ਜੀ ਬਚਿਆਂ ਸਮੇਤ – ਸਤਿਗੁਰੂ ਜੀ ਦੇ ਜਹਾਜ਼ ਚੜਿਆ । ਮੈਨੂੰ ਇਹ ਪਤਾ ਲਗਾ ਹੈ ਕਿ ਇਸ ਅੰਮ੍ਰਿਤ ਸੰਚਾਰ ਸਮਾਗਮ ਵਿਚ ਭਾਈ ਵੀਰ ਸਿੰਘ ਜੀ ਆਪ ਸ਼ਾਂਮਲ ਹੋਏ, ਜਥੇਦਾਰ ਰਹੇ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਸਨ । ਇਸ ਗਲ ਦਾ ਪੂਰਾ ਪਤਾ ਨਹੀਂ ਜੋ ਕਿਸੇ ਹੋਰ ਅੰਮ੍ਰਿਤ ਸਮਾਗਮ ਵਿਚ ਭਾਈ ਸਾਹਿਬ ਨੇ ਹਿਸਾ ਲਿਆ ਹੋਵੇ । ਖਿਆਲ ਹੈ ਸੰਤ ਕਮਾਲੀਏ ਵਾਲਿਆਂ ਜਦ ਅੰਮ੍ਰਿਤ ਪਾਨ ਕੀਤਾ ਭਾਈ ਸਾਹਿਬ ਆਪ ਸ਼ਾਮਲ ਨਹੀਂ ਹੋਏ ।
ਮੇਰੇ ਮਾਤਾ ਜੀ ਦਾ ਅਕਾਲ ਚਲਾਣਾ 1915 ਵਿਚ ਡਸਕੇ ( ਜ਼ਿਲਾ ਸਿਆਲਕੋਟ) ਹੋਇਆ । ਕਿਤਨੇ ਭਾਗਾਂ ਵਾਲੇ ਸਨ ਜਿਨ੍ਹਾਂ ਦਿ ਦੇਰ ਦੀ ਸਿਕ ਸਤਿਗੁਰੂ ਜੀ ਦੀ ਮਿਹਰ ਸਦਕਾ ਭਈ ਵੀਰ ਸਿੰਘ ਜੀ ਰਾਹੀਂ ਪੂਰੀ ਹੋਈ ਪਰ ਅਪਣੇ ਪੂਰਨ ਸਿੰਘ ਵੀਰ ਦਾ ਸਾਰਾ ਪ੍ਰਵਾਰ ਸਤਿਗੁਰੂ ਦੇ ਜ਼ਹਾਜ਼ ਚੜ੍ਹਿਆ ਆਪਣੀਆਂ ਅਖਾਂ ਨਾਲ ਦੇਖਕੇ ਗੁਰ ਗੋਦੀ ਸਮਾਏ। ਇਸ ਪ੍ਰਵਾਰ ਵਿਚੋਂ ਸਿਰ਼ਫ ਛੋਟੇ ਸਪੁਤਰ ਰਾਮਿੰਦ੍ਰ ਸਿੰਘ ਜੀਵਤ ਹਨ । ਵਡੇ ਸਪੁਤਰ- ਮਦਨ ਮੋਹਨ ਸਿੰਗ ਸ਼ੈਸ਼ਨ ਜਜ -ਰਟਾਇਰਡ ਤੇ ਮਾਇਆ ਜੀ ਜੀ ਸਮਾ ਚੁਕੇ ਹਨ , ਸਪੁਤਰੀ ਗਾਰਗੀ( ਹਰਭਜਨ ਕੌਰ) ਮੰਝਲਾ ਸਪੁਤਰ ਨਿਰਲੇਪ ਸਿੰਘ – ਪਹਿਲਾਂ ਚੜ੍ਹਾਈ ਕਰ ਚੁਕੇ ਹਨ ।
ਜੂਲਾਈ 1966 ਮੇਰੇ ਜੰਮਣ ਤੋਂ ਇਕ ਸਾਲ ਪਹਿਲਾਂ ਛਪਿਆ , ਠੀਕ 54 ਸਾਲ 3 ਮਹੀਨੇ ਹੋ ਚੁੱਕੇ ਹਨ ।

ਭਾਈ ਰੂਪ ਚੰਦ ਪਰਿਵਾਰ ਦਾ ਇਤਹਾਸ ਅਤੇ ਦਸਵੇ ਪਾਤਸ਼ਹਿ ਦੇ ਨਿਤਨੇਮ ਪੌਥੀ

ਮਾਲਵੇ ਦੇ “ਫਫੜੇ” ਪਿੰਡ ਦਾ ਵਸਨੀਕ ਸੰਧੂ ਜਾਤੀ ਦਾ ਜੱਟ ਜੋ ਸੁਲਤਾਨੀਆ ਸੇਵਕ ਸੀ, ਇਹ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਆਇਆ ਤੇ ਸਿੱਖੀ ਧਾਰਨ ਕੀਤੀ , ਅਕਾਲ ਉਪਾਸਕ ਬਣਿਆਂ ਤੇ ਹਰਿਮੰਦਰ ਸਾਹਿਬ ਅਤੇ ਸਰੋਵਰ ਦੀ ਕਾਰ ਸੇਵਾ ਸਮੇਂ ਬਹੁਤ ਟੈਹਲ ਕਮਾਕੇ ਖੁਸ਼ਿ ਪਾਈ । ਗੁਰੂ ਜੀ ਨੇ ਇਹਨਾਂ ਨੂੰ ਭਾਈ ਦੀ ਪਦਵੀ ਬਖਸ਼ ਕੇ ਇਹਨਾਂ ਵਾਕਾਂ ਨਾਲ ਸਤਿਕਾਰਿਆ “ਭਾਈ ਬਹਿਲੋ, ਸਭ ਤੋਂ ਪਹਿਲੌ” ਇਨ੍ਹਾ ਦਾ ਦੇਹਾਂਤ ਸੰਮਤ 1700 ਵਿਚ ਹੋਇਆ ਤੇ ਇਨ੍ਹਾ ਦੀ ਸੰਤਾਨ “ਭਾਈ ਕੈ” ਅਖਵਾਏ ( ਦੇਖੋ ਮਹਾਂਕੋਸ਼ 2477)
“ਪਿੰਡ ਵਡਾ” ਅਲਾਕਾ ਤਰਨ ਤਾਰਨ ਦੇ ਵਸਨਿਕ ਇੱਕ “ਅਕਾਲ” ਸਿਖਨੇ ਆਪਨੀ ਪੁਤਰੀ ਤੁਕਲਣੀ ਦੇ ਵਸਨੀਕ ਸੁਲਤਾਨੀਏ ਸੇਵਕ “ਸਾਦੇ” ਦੇ ਪੁਤ੍ਰ ਸਾਧੂ ਨੂੰ ਵਿਆਜ ਦਿੱਤੀ, ਇਹ ਸਿਖ ਬਚੀ ਆਪਨੀ ਪਤੀ ਨੂੰ ਪ੍ਰੇਰ ਕੇ ਗੁਰੂ ਹਰਿ ਗੋਬਿੰਦ ਜੀ ਦੇ ਦਰਸ਼ਨ ਨੂਮ ਡਰੋਲੀ ਆਈ । ਗੁਰੂ ਜੀ ਨੇ “ਸਾਧੂ” ਨੂਮ ਸਿਖੀ ਦਾਨ ਤੇ ਨਾਮ ਉਪਦੇਸ਼ ਬਖਸ਼ਿਆ। ਇਸ ਦੇ ਘਰ ਸੰਤ 1672 ਵਿਚ ਇਕ ਸੁੰਦਰ ਪੁਤਰ ਜਨਮਿਆ ਤਾਂ ਗੁਰੂ ਜੀ ਦੇ ਦਰਸ਼ਨਾਂ ਨੂਮ ਲਿਆਏ । ਗੁਰੂ ਜੀ ਨੇ ਇਹਦੀ ਸੁੰਦਰਤਾ ਤੇ ਭਾਗਾਂ ਨੂਮ ਦੇਖ “ਰੂਪ ਚੰਦ” ਨਾਮ ਬਖਸ਼ਿਆ, ਜੋ ਵੱਡਾ ਹੋਕੇ ਅਤ ਪਰੇਮੀ ਸਿਖ ਹੋਇਆ ।
“ਸਾਧੂ ਤੇ ਰੂਪ ਚੰਦ” ਦੋਵੇਂ ਪਿਉ ਪੁਤਰ ਇਕ ਦਿਨ ਲਕੜਾਂ ਵੱਢਨ ਜੰਗਲ ਨੂੰ ਗਏ ਤੇ ਖਾਣ ਲਈ ਰੋਟੀ ਤੇ ਪਾਣੀ ਕੁੰਨੀ ਭਰਕੇ ਦਰਖਤ ਨਾਲ ਟੰਗ ਦਿਤੀ । ਹਵਾ ਲਗਨ ਨਾਲ ਪਾਨੀ ਬਹੁਤ ਠੰਡਾ ਡਿਠਾ, ਤਾਂ ਪ੍ਰਣ ਕਰ ਲੀਤਾ ਕਿ ਐਸਾ ਠੰਡਾ ਜਲ ਪਹਿਲੇ ਸਿਤਗੁਰਾਂ ਨੂਮ ਪਿਲਾਕੇ ਪੀਵਾਂਗੇ । ਦੋਵੇਂ ਪਿਉ ਪੁਤ ਅਰਾਧਨਾਂ ਵਿਚ ਬੈਠ ਗਏ ਤੇ ਪਿਆਸ ਨਾਲ ਛਿਥੇ ਪੈਕੇ ਬੇਹੋਸ਼ ਹੋਗਏ । ਪਰ ਇਨ੍ਹਾਂ ਦੀ ਪ੍ਰੇਮ ਖਿਚ ਦੇ ਖਿਚੇ ਹੋਏ ਗੁਰੂ ਹਰ ਗੋਬਿਮਦ ਜੀ ਕਈ ਕੋਹਾਂ ਘੋੜਾ ਦੁਵਾਕੇ ਆਨ ਪੁਜੇ । ਇਨ੍ਹਾਂ ਨੂੰ ਹੋਸ਼ ਵਿਚ ਲਿਆਂਦਾ ਤੇ ਆਪ ਪਾਣੀ ਪੀਕੇ ਫੇਰ ਇਨ੍ਹਾ ਨੁਮ ਪਿਲਾਇਆ । ਗੁਰੁ ਜੀ ਨੇ ਇਨ੍ਹਾਂ ਨੁਮ ਬਾਈ ਦੀ ਪਦਵੀ ਬਖ਼ਸ਼ੀ ਤੇ ਉਸ ਸਮੇਨ ਇਕ ਖੰਡਾ ਅਤੇ ਫੇਰ ਲੰਗਰ ਚਲਾਉਣ ਲਈ ਕੜਛਾ ਬਖ਼ਸਿਆ । ਇਹ ਚੀਜ਼ਾਂ ਹੁਣ ਤੀਕ ਬਾਗੜੀਆਂ ਵਿਚ ਭਾਈ ਰੂਪ ਚੰਦ ਜਿ ਦੀ ਸੰਤਾਨ ਕੋਲ ਮੌਜੂਦ ਹਨ । ਭਾਈ ਰੂਪ ਚੰਦ ਦੇ ਸਪੁਤ੍ਰ ਪਰਮ ਸਿੰਘ ਤੇ ਧਰਮ ਸਿੰਘ ਜੀ ਨੇ ਗੁਰੁ ਦਸ਼ਮੇਸ਼ ਜੀ ਤੋਂ ਅੰਮ੍ਰਿਤ ਛਕਿਆ ਸੀ ( ਜੋ ਕਿ ਪਹਿਲੇ 48 ਸਿੰਘਾ ‘ਚ ਸਨ ਜਿਨ੍ਹਾਂ ਨੇ ਟਕਸਾਲੀ ਗੁਰਬਾਣੀ ਅਰਥ ਗੁਰੂ ਗੋਬੀੰਦ ਸਿੰਘ ਜੀ ਤੋਂ ਸਰਵਣ ਕੀਤੇ ਸਨ), ਇਹ ਸ੍ਰੀ ਗੁਰੂ ਦਸਮੇਸ਼ ਜੀ ਦੀ ਸੇਵਾ ਵਿਚ ਨਦੁੜ ਦੱਖਣ ਵਿਚ ਭੀ ਗਏ ਜਿਥੇ ਪਰਮ ਸਿਮਘ ਜੀ ਚੜਾਈ ਕਰ ਗਏ ਤੇ ਧਰਮ ਸਿੰਘ ਨੂਮ ਗੁਰੂ ਜੀ ਨੇ 1 ਗੁਟਕਾ , 1 ਤਲਵਾਰ, 1 ਛੋਟੀ ਕਰਦ, 1 ਛੋਟਾ ਖੰਡਾ ਬਖ਼ਸ਼ ਕੇ ਪੰਜਾਬ ਭੇਜ ਦਿਤਾ ਸੀ । ਜਿਨ੍ਹਾ ਵਿਚੋਂ ਤਲਵਾਰ ਤਾਂ ਹੁਣ ਤੀਕ ਰਾਜਾ ਜੀਂਦ ਪਾਸ ਸੰਗਰੂਰ ਵਿਚ ਹੈ ਤੇ ਬਾਕੀ ਚੀਜ਼ਾ ਬਾਗੜਿਆਂ ਵਿਚ ਭਾਈ “ਰੂਪ ਚੰਦ”ਜੀ ਦੀ ਸੰਤਾਨ ਪਾਸ ਹਨ ।
( ਦੇਖੋ ਮਹਾਂ ਕੋਸ਼ 3129)

ਜਪੁ :

  1. ਜਪੁ ਨਾਮ ਬਾਣੀ ਦਾ ਹੈ । ਸਰੀ ਜਪੁ ਸਾਹਿਬ ਬਾਣੀ ਉਚਾਰਨ ਕਰਦੇ ਹਨ ।
  2. ਜਪੁ ਨਾਮ ਬੇਦ ਦਾ (ਬੇਦ) ਨਾਮ ਗਿਆਨ ਦਾ ।
  3. ਜਪੁ ਜਪਣੈ ਜੋਗ ਹੈ । “ਨਾਨਕ ਜਾਪੀ ਜਪੁ ਜਾਪ ॥” ( ਅੰਗ 896) ਜਿਨ੍ਹਾ ਪੁਰਖਾ ਨੂੰ ਜਪ ਅਤੇ ਜਾਪ ਦੀ ਪ੍ਰਾਪਤੀ ਹੋਈ ਹੈ । ਉਹ ਧੰਨਤਾ ਜੋਗ ਪੁਰਖ ਹਨ ।
  4. ਜਪੁ ਆਗਿਆ ਹੈ ਬਾਣੀ ਦੇ ਜਪਣੇ ਦੀ । ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਕਦੇ ਨਾ ਵਿਸਾਰੋ ਹੁਕਮ ਹੈ, ਸਦਾ ਜਪਦੇ ਰਹੋ ਅਤੇ ਹੋਰਨਾਂ ਨੂਮ ਜਪਾਉ ।
  5. ਜਪੁ ਅਨਵੈ ਪ੍ਰਕਾਰ ‘ਪੁਜ’ ਤੋਂ ਪੂਜਣ ਜੋਗ ।
  6. ਜਪੁ ਪਾਪ ਨੂੰ ਜਪਤ ਕਰਣ ਵਾਲਾ ਹੈ । ਜਿਵੇਂ ਜਿਵੇਂ ਜਪੀਦਾ ਹੈ ਉਸ ਪ੍ਰਮੇਸਰ ਨੂੰ ਜਾਣ ਲਈਦਾ ਹੈ।
  7. ਜਪੁ ਪਵਿਤਰ ਹੈ । ਸਾਰਿਆ ਦੇ ਮਨਾਂ ਨੂੰ ਪਵਿਤਰ ਕਰਣ ਵਾਲਾ ।
    ਸੰਸਕ੍ਰਿਤ ਗ੍ਰੰਥਾਂ ‘ਚ ਜਪ ਤਿੰਨ ਪ੍ਰਕਾਰ ਦਾ ਹੈ।
  8. ਵਾਚਿਕ : ਜੋ ਕਿ ਸਪਸ਼ਟ ਅੱਖਰਾਂ ‘ਚ ਕੀਤਾ ਜਾਵੈ ਜਿਸ ਨੂੰ ਸੁਣਕੇ ਸ੍ਰੋਤਾ ਅਰਥ ਸਮਝ ਸਕੇ ।
    2.ਉਪਾਂਸ : ਜੋ ਹੋਠਾਂ ਅੰਦਰ ਬਹੁਤ ਧੀਮੀ ਅਵਾਜ਼ ਨਾਲ ਕੀਤਾ ਜਾਵੇ, ਜਿਸ ਨੂੰ ਕੋਲ ਬੈਠਣ ਵਾਲਾ ਨਾ ਸੁਣ ਸਕੇ ਨਾ ਸਮਝ ਸਕੇ ।
  9. ਮਾਨਸ : ਜੋ ਮਨ ਤੋਂ ਚਿੰਤਨ ਜਾਵੈ ।
    ਤੰਤ੍ਰ ਸ਼ਾਸ਼ਤ੍ਰਾ ਅਨੁਸਾਰ ਮੰਤ੍ਰਾਂ ਦੇ ਜਪ ਦੀ ਗਿਣਤੀ, ਭਿੰਨ੍ਹ ਭਿੰਨ੍ਹ ਸਾਮਗ੍ਰੀ ਹੈ ਅਤੇ ਜੁਦੇ ਜੁਦੇ ਫਲ ਹਨ, ਅਨੇਕ ਜਾਪਕਾਂ ਨੇ ਲਿਖੇ ਹਨ । (ਮਹਾਨ ਕੋਸ਼ ਅੰਗ 378)
    ਇਸ ਬਾਣੀ ‘ਜਪੁ’ ਦੇ ਵਿਚ ਹਰ ਵੇਲੇ ਜੁੜੇ ਰਹੋ । ਮਨ , ਬਾਣੀ . ਸਰੀਰ ਕਰਕੇ ਜਪਦੇ ਰਹੋ । ਚਾਰੇ ਬਾਣੀਆਂ, ਵੈਖਰੀ, ਮਧਮਾ, ਪਸੰਤੀ ਤੇ ਪਰਾ ਕਰਕੇ ਜਪਦੇ ਰਹੋ ।
    (ਜਪੁ) ਜਪਣਾ ਉਚਾਰਨਾ ਰਸਨਾ ਨਾਲ ਬੈਖਰੀ ਦੁਆਰਾ ।
    ਯਥਾ: ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥ (ਅੰਗ 263)
    ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ ॥ (ਅੰਗ 1362)
    ਰੇ ਮਨ ਮੂੜ ਤੂ ਤਾ ਕਉ ਜਾਪੁ ॥ (ਅੰਗ 270)
    ਜੋ ਚੀਜ਼ ਮੁੱਖ ‘ਚ ਪਾਈਐ ਉਹ ਸਾਰੇ ਸਰੀਰ ‘ਚ ਜਾਂਦੀ ਹੈ । ਪ੍ਰਮੇਸਰ ਦਾ ਨਾਮ ਸਾਡੇ ਅੰਦਰ ਹੈ , ਪਰ ਗੁਪਤ ਹੈ ।
    ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥
    ਦੇਹੀ ਮਹਿ ਇਸ ਕਾ ਬਿਸ੍ਰਾਮੁ ॥ (ਅੰਗ 293)
    ਅੰਦਰਲੇ ਜਾਪ ਸਾਖਿਅਤਤਾ ਬਾਹਰੋਂ ਜਪ ਕਰਣ ਨਾਲ ਹੋਵੇਗੀ । ਜਿੱਥੇ ਹੱਥ ਨਾਲ ਗੇੜਨ ਵਾਲੇ ਦਾ ਪਾਣੀ ਕਿਸੇ ਖਰਾਬੀ ਕਰਕੇ ਥੱਲੇ ਉਤਰ ਗਿਆ ਹੋਵੇ , ਹੱਥ ਨਾਲ ਪਾਣੀ ਪਾਉਣ ਨਾਲ ਨਾਲ ਪਾਣੀ ਤਾਂਹ ਤੱਕਿਆ ਜਾ ਸਕਦਾ ਹੈ । ਇਉਂ ਅੰਦਰਲਾ ਜਾਪ ਵੀ ਜੀਭ ਨਾਲ ਜਪ ਫਿਰ ਕੰਠ ਵਿਚ । ਜਿਵੇਂ ਬਾਬਾ ਮੋਹਨ ਜੀ, ਗੁਰੂ ਅਮਰਦਾਸ ਜੀ ਦੇ ਸਾਹਿਬਜਾਦੇ ਜਪਦੇ ਸਨ । ਅਗੇ ਫਿਰ ਪਸੰਤੀ ਦੁਆਰਾ ਹ੍ਰਿਦੈ ਵਿਚ ਸ੍ਵਾਸ ਗਿਰਾਸ ਚਲਣ ਲੱਗ ਪੈਂਦਾ ਹੈ । ਫਿਰ ਨਾਭੀ ‘ਚ ਬਿਨਾਂ ਸਕੰਲਪ ਤੋਂ ਆਪ ਮੁਹਾਰਾ ਜਾਪ ਦਿਨ ਰਾਤ ਇਕ ਰਸ ਪ੍ਰਗਟ ਹੋ ਜਾਦਾ ਹੈ ।
    ਯਥਾ- ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥ (ਅੰਗ 1291)
    ਇਸ ਤੋਂ ਅੱਗੇ ਹੈ ਸਾਰੇ ਰੋਮ ਰੋਮ ਜ਼ੁਬਾਨ ਦੀ ਨਿਆਈਂ ਬਣ ਜਾਦੇ ਹਨ । ਰੋਮ ਰੋਮ ਵਿਚ ਜਾਪ ਹੋਣ ਲੱਗਦਾ ਹੈ ।
    ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥ (ਅੰਗ 941) ਇਹ ਅਵਸਥਾ ਹਾਸਲ ਹੁੰਦੀ ਹੈ । ਇਸ ਤੋਂ ਅੱਗੇ ਇਹ ਬੋਲ ਚਾਲ ਪਸ਼ੂ ਅਤੇ ਪੰਛੀ ਵੀ ਕਰ ਰਹੇ ਹਨ ।
    ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥੩॥
    ਨਾਨਕ ਜਨ ਹਰਿ ਕੀਰਤਿ ਗਾਈ ਛੂਟਿ ਗਇਓ ਜਮ ਕਾ ਸਭ ਸੋਰ ॥੪॥੧॥੮॥ (ਅੰਗ 1265)
    ਘਟਿ ਘਟਿ ‘ਚ ਇਹ ਜਾਪ ਸੁਣਨਾ ।
    ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥ (ਅੰਗ 988)
    ਸਭੋ ਜਪੀਐ ਜਾਪੁ ਜਿ ਮੁਖਹੁ ਬੋਲੇਟਿਆ ॥ (ਅੰਗ 520)
    ਇਸ ਤੋਂ ਅੱਗੇ ਸਭ ਤੱਤਾਂ ਦਾ ਜਾਪ ਹੀ , ਜਾ ਸਿਮਰਨ ਹੀ ਸੁਣਦਾ ਹੈ ।
    ਸਿਮਰੈ ਧਰਤੀ ਅਰੁ ਆਕਾਸਾ ॥
    ਸਿਮਰਹਿ ਚੰਦ ਸੂਰਜ ਗੁਣਤਾਸਾ ॥
    ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥ (ਅੰਗ 1078)
    ਧਰਤਿ ਪਾਤਾਲੁ ਆਕਾਸੁ ਹੈ ਮੇਰੀ ਜਿੰਦੁੜੀਏ ਸਭ ਹਰਿ ਹਰਿ ਨਾਮੁ ਧਿਆਵੈ ਰਾਮ ॥
    ਪਉਣੁ ਪਾਣੀ ਬੈਸੰਤਰੋ ਮੇਰੀ ਜਿੰਦੁੜੀਏ ਨਿਤ ਹਰਿ ਹਰਿ ਹਰਿ ਜਸੁ ਗਾਵੈ ਰਾਮ ॥
    ਵਣੁ ਤ੍ਰਿਣੁ ਸਭੁ ਆਕਾਰੁ ਹੈ ਮੇਰੀ ਜਿੰਦੁੜੀਏ ਮੁਖਿ ਹਰਿ ਹਰਿ ਨਾਮੁ ਧਿਆਵੈ ਰਾਮ ॥
    ਨਾਨਕ ਤੇ ਹਰਿ ਦਰਿ ਪੈਨ੍ਹ੍ਹਾਇਆ ਮੇਰੀ ਜਿੰਦੁੜੀਏ ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥ (ਅੰਗ 540)
    ਇਸ ਤੋਂ ਅੱਗੇ ..
    ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥
    ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ॥ (ਅੰਗ 1375)
    ਦੀ ਅਵਸਥਾ ਪ੍ਰਾਪਤ ਹੁੰਦੀ ਹੈ । ਇਹ ਜਪੁ ਸਿਮਰਨ ਦੀ ਅਉਧੀ ਹੈ ।

ਦਮਦਮੀਟਕਸਾਲਪਹਿਲੀਪੌਥੀ

ਮਹਾ ਬੀਚਾਰ ਪੰਚ ਦੂਤਹ ਮੰਥ ॥

ਕਾਫੀ ਮੁਦੱਤ ਤੋਂ ਸੋਚ ਰਿਹਾ ਸੀ ਕਿ ਮੇਰੇ ਵਰਗਾ ਸਧਾਰਣ ਆਦਮੀ ਕਿਤਾਬ ਲਿਖ ਸਕਦਾ ਹੈ ? ਇਸ ਪ੍ਰਸ਼ਨ ਦਾ ਹੱਲ ਗੁਰੂ ਦਰਸ਼ਨ ਰਾਹੀਂ ਭਾਲਦਾ ਰਿਹਾ ਜੋ ਅਜੇ ਦ੍ਰਲੱਭ ਲੱਗਦੇ ਹਨ । ਬਹੁਤ ਲੋਕਾਂ ਦਰਸ਼ਨਾਂ ‘ਚ ਵਿਸ਼ਵਾਸ਼ ਨਾ ਹੋਣ ਕਾਰਣ ਇਹੀ ਕਹਿੰਦੇ ਹਨ , ਇਹ ਹੋ ਨਹੀਂ ਸਕਦੇ , ਇਹ ਇੱਕ ਵਿਚਾਰ ਹੀ ਹੈ ਇਸ ਤੋਂ ਵੱਧ ਕੁਝ ਨਹੀਂ । ਇਹ ਇੱਕ ਬੁੱਧ ਹੀ ਘੜਨੀ ਜਿਸ ‘ਚ ਰੱਖਣਾ ਹੈ ਕਿ ਸਾਰਾ ਸੰਸਾਰ ਇੱਕ ਜੋਤ (ਗੁਰਬਾਣੀ ਦੁਆਰਾ ਦਰਸਾਇਆ ਹੈ) ਹੈ ।

“ ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥
ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ ॥
ਗੁਰ ਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ ਜੀਉ ॥

ਮਾਝ ਮਹਲਾ 4 ਅੰਗ 96

ਇਹ ਵਿਚਾਰ ‘ਚ ਕੋਈ ਦੋ ਰਾਇ ਨਹੀਂ , ਇਹ ਵਿਚਾਰ ਸੁਰਤ ਘੜਨ ਜ਼ਰੂਰੀ ਅਤੇ ਪਹਿਲਾ ਕਦਮ ਹੈ ਅਤੇ ਇਸ ਨਾਲ ਡੋਲਦੀ ਹੋਈ ਆਤਮਾ ਨੂੰ ਆਸਰਾ ਅਤੇ ਟਿਕਾਉ ਦਾ ਅਧਾਰ ਮਿਲਦਾ ਹੈ । ਇਸ ਅਧਾਰ ਦਾ ਸੰਗ ਹੀ ਸਾਧ ਸੰਗਤ ਅਤੇ ਸਰਮ ਖੰਡ ਦੀ ਪਹਿਲੀ ਪੌੜੀ ਹੈ । ਪਹਿਲੀ ਪੌੜੀ ਤੇ ਪੈਰ ਧਰ ਅੰਤਮ ਸਥਿਰਤਾ ਨਹੀਂ ਮਾਣੀ ਜਾ ਸਕਦੀ । ਇਹ ਇਉਂ ਹੈ ਜਿਵੇਂ ਆਤਮਿਕ ਅੰਨ੍ਹੇ ਦੇ ਹੱਥ ਸਹਾਰੇ ਲਈ ਡਾਂਗ ਜਾਂ ਸੋਟੀ ਜਿਸ ਨਾਲ ਟੋਹ-ਟੋਹ ਆਤਮਿਕ ਮਾਰਗ ਤੇ ਪੈੜਾਂ ਪੱਟਣੀਆਂ ਜੋ ਗੁਰਬਾਣੀ ‘ਚ  ਬਿਆਨਿਆ ਹੈ ।

“ਜਿਉ ਅੰਧੁਲੈ ਹਥਿ ਟੋਹਣੀ ਹਰਿ ਨਾਮੁ ਹਮਾਰੈ ॥
ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ ॥“

ਆਸਾ ਮਹਲਾ 1 ਅੰਗ 422

ਟੋਹਣੀ ਸਾਡਾ ਸਹਾਰਾ ਹੈ , ਆਪਣੇ ਡੋਲਣ ਜਾਂ ਠੋਕਰਾਂ ਤੋਂ ਬੱਚਣ ਲਈ । ਹੁਣ ਇਸ ਸਹਾਰੇ ਤੇ ਮੈਂ ਆਖਰੀ ਫੈਸਲੇ ਸਣਾਉਣ ਦਾ ਹੱਕਦਾਰ ਨਹੀਂ ਹੋ ਜਾਂਦਾ । ਅਤੇ ਆਪਣਾ ਧਿਆਨ ਇਸ ਮੂਲ ਤਾਂ ਨਾ ਰੱਖ ਆਖਰੀ ਫੈਸਲੇ ਦੇਵਾਂ ਤਾਂ ਮਹਾਰਾਜ ਦਾ ਹੋਰ ਹੁਕਮ ਸਾਹਮਣੇ ਆ ਜਾਂਦੇ ਹੈ , ਜਿਵੇਂ ਕਿ

ਅੰਨੇ੍ ਵਸਿ ਮਾਣਕੁ ਪਇਆ ਘਰਿ ਘਰਿ ਵੇਚਣ ਜਾਇ ॥
ਓਨਾ ਪਰਖ ਨ ਆਵਈ ਅਢੁ ਨ ਪਲੈ ਪਾਇ ॥
ਜੇ ਆਪਿ ਪਰਖ ਨ ਆਵਈ ਤਾਂ ਪਾਰਖੀਆ ਥਾਵਹੁ ਲਇਓ‍ੁ ਪਰਖਾਇ ॥
ਜੇ ਓਸੁ ਨਾਲਿ ਚਿਤੁ ਲਾਏ ਤਾਂ ਵਥੁ ਲਹੈ ਨਉ ਨਿਧਿ ਪਲੈ ਪਾਇ ॥

ਸਲੋਕ ਮਹਲਾ 3 ਅੰਗ 1249

ਸੋ ਗੁਰੂ ਅਮਰਦਾਸ ਜੀ ਪ੍ਰਤਖ ਗੁਰਬਾਣੀ ਅਤੇ ਨਾਮ ਸਹਾਰੇ ਦਿਸ਼ਾ ਦਿਖਾ ਰਹੇ ਹਨ ਕਿ ਇਸ ਤੋਂ ਬਾਹਰਾ ਗਿਆਨ ਦੂਯੀ ਕੁਦਰਤ ਨਾਲ ਜੋੜੇਗਾ ।  ਇੱਕ ਇਹ ਵੀ ਗੱਲ ਹੈ ਜਿਉਂ ਅੰਤਰੀਵ ਅਵਸਥਾ ਪ੍ਰਫੁਲਤ ਹੋਵੇਗੀ , ਇਸ ਨਾਲ ਅਵਸਥਾ ਮਾਨਣ ਵਾਲਿਆਂ ਦੀ ਗਿਣਤੀ ਘੱਟਦੀ ਜਾਵੇਗੀ । ਮੇਰੇ ਵਰਗੇ ਲਈ ਗੁਰੂ ਸਾਹਿਬ ਨੇ ਪ੍ਰਤਖ ਹੁਕਮ ਸੁਣਾ ਦਿਤਾ ਹੈ ਕਿ

“ਗਲਾਂ ਕਰੇ ਘਣੇਰੀਆ ਤਾਂ ਅੰਨੇ੍ ਪਵਣਾ ਖਾਤੀ ਟੋਵੈ ॥“

ਮਹਲਾ 1 ਅੰਗ 1412

ਦਰਸ਼ਨ ਦਾ ਮਹਤਵ ਇਤਨਾ ਵੱਧ ਹੈ ਕਿ ਆਮ ਮੇਰਾ ਵਰਗਾ ਜੀਅ ਅੰਦਾਜ਼ਾ ਵੀ ਨਹੀਂ ਲਾ ਸਕਦਾ । ਇਸ ਲਈ ਗੁਰਬਾਣੀ ਬਾਰ-ਬਾਰ ਤਾਕੀਦ ਹੈ ਕਿ ਦਰਸ਼ਨ ਪਿਆਸ ਬਣਾ ਇਸ ਅੰਤਰ ਮਾਰਗ ਤੇ ਪੈਰ ਧਰਨਾ ਅਤੇ ਮਿੰਨਤਾਂ ਜੋਦੜੀਆਂ ਕਰਨੀਆਂ ਹਨ ਕਿ ਗੁਰੂ ਮਾਹਰਾਜ ਕੀ ਕ੍ਰਿਪਾ ਕਰ ਇਸ ਜੀਅ ਦਾ ਧਿਆਨ ਆਪਣੇ ਚਰਨ ਨਾਲ ਜੋੜੋ । ਚਰਨ ਦਰਸਨ ਹੀ ਹਨ, ਜੋ ਹਰ ਜੀਅ ਨੇ ਜੋਤ ਦਰਸ਼ਨ ਪਾ ਪੰਜ ਦੂਤਾਂ ਨਾਲ ਡਾਵਾਂ ਡੋਲ ਜੀਵਨ ਨੂੰ ਆਤਮਿਕ ਅਡੋਲਤਾ ‘ਚ ਆਉਣਾ ਹੈ ।

ਗਉੜੀ ਮਹਲਾ ੫ ॥
ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ॥
ਭਰਮ ਗਏ ਪੂਰਨ ਭਈ ਸੇਵ ॥

ਅੰਗ 200

ਇਸ ਲਈ ਮੰਗ ਇਨ੍ਹਾਂ ਨੇਤ੍ਰਾਂ ਦੀ ਗੁਰੂ ਸਾਹਿਬ ਜੀ ਕੋਲੋਂ ਕਰਣੀ ਹੈ ਨਾ ਕਿ ਆਪ ਹੁਦਰੇ ਆਪਣੇ ਫੈਸਲੇ ਦੇ ਭਟਕਣਾਂ ‘ਚ ਰਹਿਣਾ । ਇਹ ਨੇਤ੍ਰ ਦਾ ਮਹਤਵ ਗੁਰਬਾਣੀ ‘ਚ ਬਹੁਤ ਆਇਆ ਹੈ । ਇਹ ਕਿਉਂ ਹੈ ਸਮਝਣ ਲਈ ਆਪਣੀ ਸੋਚ ਧਿਆਨ ਆਪਣੀਆਂ ਇੰਦ੍ਰੀਆਂ ਤੇ ਰੱਖੋ । ਸਾਰਾ ਬਾਹਰਲਾ ਗਿਆਨ ਇਨ੍ਹਾਂ ਇੰਦ੍ਰੀਆਂ ਰਾਹੀਆਂ ਸਾਡੀ ਸੁਰਤ ‘ਚ ਜਾਦਾ ਹੈ । ਅਸੀਂ ਸਧਾਰਣ ਮਨੁੱਖ ਜਿਨ੍ਹਾਂ ਸਾਰਾ ਦਿਨ ਕ੍ਰਿਤ ਕਰਨੀ ਹੈ , ਸਮਾਜ ‘ਚ ਰਹਿਣਾ , ਭਾਂਤ-ਭਾਂਤ ਲੋਕਾਂ ਨੂੰ ਮਿਲਣਾ ਹੈ । ਉਨ੍ਹਾਂ ਨਾਲ ਸਾਂਝ ਹੈ ਸਾਡੀ, ਅਕ੍ਰਸ਼ਣ ਬਣਦਾ ਹੈ, ਇਸ ਨਾਲ ਸਾਡੇ ਅੰਦਰ ਦ੍ਰਿਸ਼ ਬਣਦੇ ਹਨ , ਜੋ ਸਾਡੀ ਸੁਰਤ ਨੂੰ ਆਪਣੇ ਨਾਲ ਰੁਝਾਈ ਰਖਦੇ ਹਨ ।

ਕਾਮਿ ਕ੍ਰੋਧਿ ਲੋਭਿ ਮੋਹਿ ਬਿਆਪਿਓ ਨੇਤ੍ਰ ਰਖੇ ਫਿਰਾਇ ॥
ਸੀਸੁ ਉਠਾਵਨ ਨ ਕਬਹੂ ਮਿਲਈ ਮਹਾ ਦੁਤਰ ਮਾਇ ॥

ਦੁਤਰ ਮਾਇਆ ਕੀ ਹੈ, ਇਸ ਨੂੰ ਸਮਝਣ ਲਈ ਅਸੀਂ ਗੁਰਬਾਣੀ ਦੇ ਚਾਨਣ ‘ਚ ਇਸ ਕਿਤਾਬ ‘ਚ ਵਿਚਾਰ ਕਰਣੀ ਹੈ । ਮਾਇਆ ਕਿੰਨ੍ਹਾਂ ਰੂਪਾਂ ‘ਚ ਇਸ ਜਗਤ ਵਿਆਪ ਰਹੀ , ਇਸ ਜਗਤ ‘ਚ ਕੀ ਹੈ ਜੋ ਇਸ ਮਾਇਆ ਦੇ ਅਸਰ ਤੋਂ ਬਾਹਰ ਹੈ ? ਕੀ ਉਹ ਸਾਡੇ ਨਾਲ ਹੈ ? ਜੇ ਸਾਡੇ ਨਾਲ ਹੈ ਤਾਂ ਉਹ ਕਿੱਥੇ ਹੈ ? ਪਹਿਲਾਂ ਮਾਇਆ ਦਾ ਬਾਰੇ ਗੁਰੂ ਹੁਕਮ ਦੇ ਦਰਸ਼ਨ ਕਰਦੇ ਹਾਂ , ਜਿਸ ਦਾ ਵਿਚਾਰ ਅਗਾਂਹ ਕਿਤਾਬ ‘ਚ ਕਰਾਂਗੇ , ਪਹਿਲਾਂ ਮਾਇਆ ਕੀ ਹੈ ਸਮਝ ਲਈਐ ਗੁਰੂ ਜੀ ਕੋਲੋਂ

ਛਿਅ ਜਤੀ ਮਾਇਆ ਕੇ ਬੰਦਾ ॥
ਨਵੈ ਨਾਥ ਸੂਰਜ ਅਰੁ ਚੰਦਾ ॥
ਤਪੇ ਰਖੀਸਰ ਮਾਇਆ ਮਹਿ ਸੂਤਾ ॥
ਮਾਇਆ ਮਹਿ ਕਾਲੁ ਅਰੁ ਪੰਚ ਦੂਤਾ ॥

ਭਗਤ ਕਬੀਰ ਜੀ ਅੰਗ 1160

ਇਸ ‘ਚ ਭਗਤ ਕਬੀਰ ਜੀ ਨੇ ਸਾਫ ਦਰਸਾ ਦਿੱਤਾ ਹੈ , ਜੋ ਵੀ ਜੀਅ ਅਹੰ ਬੁਧ ‘ਚ ਹੈ ਉਹ ਪੰਚਾਂ ਦੂਤਾਂ ਦੇ ਸੰਗ ਹੈ । ਉਸ ਦੀ ਆਪਣੀ ਹੋਂਦ ਹੀ ਦੂਜਿਆਂ ਨਾਲੋਂ ਅਲੱਗ ਕਰਦੀ ਹੈ , ਅਤੇ ਹਰ ਖਿਆਲ ਜੋ ਹੋਰਾਂ ਹੈ ਦੂਜਿਆਂ ਨਾਲੋਂ ਆਪਣਾ ਆਪ ਅਲੱਗ ਸਮਝਦਾ ਹੈ ਅਤੇ  ਉਨ੍ਹਾਂ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਚ ਦੂਤਾਂ ਨਾਲ ਸਬੰਧ ਦਾ ਖਿਆਲ ਬਣਾ ਚਿਤ੍ਰ ਉਸਾਰਦਾ ਹੈ । ਇਹ ਚਿਤ੍ਰ ਮਾਇਆ ਅਤੇ ਪੰਚ ਦੂਤਾਂ ਨਾਲ ਜੁੜ ਸੁਖ ਦੁਖ ਦੀਆਂ ਸਾਖੀਆਂ ਉਸਾਰਦਾ ਹੈ ।

ਰਾਮਕਲੀ ਬਾਣੀ ਰਵਿਦਾਸ ਜੀ ਕੀ
ੴ ਸਤਿਗੁਰ ਪ੍ਰਸਾਦਿ ॥
ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ ॥
ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ ॥੧॥
ਦੇਵ ਸੰਸੈ ਗਾਂਠਿ ਨ ਛੂਟੈ ॥
ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ ॥੧॥ ਰਹਾਉ ॥
ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ॥
ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ ॥੨॥
ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ ॥
ਮੋਹਿ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਧਨ ਮੋਰੇ ॥੩॥੧॥

ਅੰਗ 974

ਇਸ ‘ਚ ਭਗਤ ਰਵਿਦਾਸ ਜੀ ਨੇ ਪ੍ਰਤਖ ਮਾਇਆ ਦੀ ਸਾਖੀ ਦੱਸ ਸਭ ਜੀਅ ਦਾ ਹਾਲ ਦਰਸਾ ਅੰਤ ਸਬਦ ‘ਚ ਇਹ ਦਾਰੂ ਨਾਰਾਇਨ ਜੀਵਨ ਪ੍ਰਾਣ ਧਨ ਮੋਰੇ ਇਕ ਬੁਝਾਰਤ ਵੱਲ ਇਸ਼ਾਰਾ ਕਰ ਦਿਤਾ । ਇਸ ਸਬਦ ‘ਚ ਪੜੀਐ ਸੁਨੀਐ ਗੁਰਬਾਣੀ ਵੱਲ ਇਸ਼ਾਰਾ ਨਹੀਂ ਕਹਿ ਰਹੇ , ਬਲਕਿ ਸੰਸਾਰਿਕ ਪੜਾਈਆਂ ਅਤੇ ਸੰਸਾਰਿਕ ਗਿਆਨ ਦੀਆਂ ਬਾਤਾਂ ਵੱਲ ਇਸ਼ਾਰਾ । ਗੁਰਬਾਣੀ ‘ਚ ਆਇਆ ਉਨ੍ਹਾਂ ਦਾ ਸਬਦ ਇਸ਼ਾਰਾ ਪ੍ਰਭ ਜੋਤ ਵੱਲ ਦੇ ਸਾਡਾ ਧਿਆਨ ਅਧਾਰ ਦਰਸਾ ਰਹੇ ਹਨ ।

ਸਲੋਕੁ ॥
ਪੰਚ ਬਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗਿ ॥
ਸਾਧਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗਿ ॥੫॥

ਅੰਗ 297

ਸਾਧ ਸੰਗ ਜੋ ਵਿਚਾਰ ਹੈ ਜਿਸ ਅਧਾਰ ਪ੍ਰਭ ਜੋਤ ਦਾ ਸੰਗ ਮਾਣ , ਸਭ ‘ਚ ਉਹੀ ਇਕ ਜੋਤ ਅਧਾਰ ਬਣਾ ਇਕ ਸਾਫ ਸੁਥਰੇ ਸਮਾਜ ਉਸਾਰਣ ਦਾ ਵਿਚਾਰ ਹੈ । ਸਭ ‘ਚ ਇਕ ਜੋਤ ਹੀ ਰੂਪ ਮਾਨਣ ਨਾਲ ਇੱਕ ਨਿਰਮਲ ਭਾਉ ਲਈ ਪਹਿਲਾ ਕਦਮ ਹੈ , ਜਿਸ ਦਾ ਸਫਰ ਲੰਮਾ ਪਰ ਸਾਫ ਸੁਥਰਾ ਹੈ । ਜੇ ਕੋਈ ਸਭ ‘ਚ ਇੱਕ ਜੋਤ ਦੇਖਣ ਵਾਲੇ ਵਿਚਾਰ ਤੋਂ ਡੋਲ ਜਾਵੇ ਤਾਂ ਦੁੱਖ ਦਾ ਕਾਰਣ ਹੈ , ਜੋ ਕਿ ਜੀਅ ਆਪਣੇ ਅਤੇ ਦੂਜੇ ਲਈ ਕਰ ਬੈਠਦਾ ਹੈ । ਪ੍ਰਭ ਹੈ ਕੀ ਅਤੇ ਕਿੱਥੇ ਨਿਵਾਸ ਕਰਦਾ ਹੈ , ਆਉ ਗੁਰਬਾਣੀ ਰਾਹੀਂ ਜਾਣੀਐ ।

ਮੇਰੈ ਪ੍ਰਭਿ ਅੰਦਰਿ ਆਪੁ ਲੁਕਾਇਆ ॥
ਗੁਰ ਪਰਸਾਦੀ ਹਰਿ ਮਿਲੈ ਮਿਲਾਇਆ ॥

ਮਾਰੂ ਮਹਲਾ 3 ਅੰਗ 1066

ਗੁਰੂ ਅਮਰਦਾਸ ਜੀ ਪ੍ਰਤਖ ਦਰਸਨ ਕਰਾ ਗਿਆਨ ਦਿਤਾ ਹੈ ਕਿ ਜੋਤ ਦਾ ਵਾਸਾ ਸਾਡੇ ਅੰਦਰ ਹੈ ਅਤੇ ਗੁਰ ਕ੍ਰਿਪਾ ਦੁਆਰਾ ਹਰਿ ਪ੍ਰਭ ਨਾਉ ਦੈ ਅਤੇ ਇਸ ਨੂੰ ਯਾਦ ਰੱਖਣ ਦਾ ਅਦੇਸ਼ ਦੇ ਸਾਧ ਸੰਗ (ਜੋਤ ਦਾ ਸੰਗ) ਮਾਨਣ ਲਈ ਕਿਹਾ ਜੋ ਕਿ ਸਾਡਾ ਧਰਮ ਮਾਰਗ ਤੇ ਪਹਿਲਾ ਕਦਮ ਹੈ ।

ਮਨਿ ਹਰਿ ਹਰਿ ਲਗਾ ਚਾਉ ॥
ਗੁਰਿ ਪੂਰੈ ਨਾਮੁ ਦ੍ਰਿੜਾਇਆ ਹਰਿ ਮਿਲਿਆ ਹਰਿ ਪ੍ਰਭ ਨਾਉ ॥

ਸਿਰੀਰਾਗ ਮਹਲਾ 4 ਵਣਜਾਰਾ ਅੰਗ 82
ਇਨ੍ਹਾਂ ਪੰਗਤੀਆਂ ਤੋਂ ਬਾਅਦ ਹੈ ਗੁਰ ਸਬਦ ਦੀ ਕਮਾਈ ਦਾ ਅਦੇਸ਼ ਹੈ
ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਨਾਮੁ ਧਿਆਇ ॥
ਚਲਦਿਆ ਨਾਲਿ ਹਰਿ ਚਲਸੀ ਹਰਿ ਅੰਤੇ ਲਏ ਛਡਾਇ ॥

ਮਾਹਾਰਾਜ ਗੁਰੂ ਸਾਹਿਬ ਦੇ ਇਸ ਹੁਕਮ ਅਤੇ ਅਦੇਸ਼ ਨਾਲ ਹੁਣ ਕਿਤਾਬ ਸ਼ੁਰੂਆਤ ਕਰਾਂਗੇ ਅਤੇ ਵੱਖਰੇ-ਵੱਖਰੇ ਵਿਸ਼ਿਆਂ ਤੇ ਹੋਰ ਖੋਲ੍ਹ ਕੇ ਗੁਰਬਾਣੀ ਰਾਹੀਂ ਗਿਆਨ ਪਾਵਾਂਗੇ । ਬੇਨਤੀ ਹੈ ਪਾਠਕਾਂ ਨੂੰ ਇਸ ਗਿਆਨ ਨੂੰ ਕਮਾਉਣ ਦਾ ਅਦੇਸ਼ ਹੈ ।

ਸਚੁ ਖੋਜ

ਸੰਤ ਸੁੰਦਰ ਸਿੰਘ ਜੀ ਭਿੰਡਰਾਂਵਾਲੇ ਕਿਹਾ ਕਰਦੇ ਸਨ ਜਿਵੇਂ ਕਿਸੇ ਆਦਮੀ ਕੋਲੋਂ ਰੇਤ ਵਿਚ ਖੰਡ ਡੁੱਲ ਗਈ , ਉਸ ਤੋਂ ਚੱਕੀ ਨਾ ਜਾਵੇ, ਪਰੰਤੂ ਕੀੜੀਆਂ ਚੁਗ ਕੇ ਲਈ ਜਾਣ । ਆਖਿਰ ਉਸ ਨੇ ਖੰਡ ਵਾਲੀ ਰੇਤ ਇੱਕਠੀ ਕਰਕੇ ਪਾਣੀ ਵਿਚ ਘੋਲ ਕੇ , ਨਿਤਾਰ ਕੇ ਪਾਣੀ ਕਾੜ੍ਹ ਕੇ ਫੇਰ ਖੰਡ ਬਣਾ ਲਈ । ਇਸੇ ਤਰ੍ਹਾਂ :
ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥
ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥
ਹਰੀ ਖੰਡ ਹੈ , ਰੇਤ ਮਾਇਆ ਹੈ । ਰੇਤ ਵਿਚ ਖੰਡ ਨੂੰ ਮਿਲਾ ਦੇਣਾ , ਹਰੀ ਨੂੰ ਮਾਇਆ ਦੇ ਮੋਹ ਵਿਚ ਭੁੱਲ ਜਾਣਾ ਹੈ । ਸੰਗਤ ਰੂਪੀ ਕੜਾਹੀ ਵਿਚ ਪਾ ਕੇ ਪ੍ਰੇਮ ਦਾ ਪਾਣੀ ਪਾਇਆ । ਪ੍ਰੇਮ ਰੂਪ ਹੋਣਾ ਰੇਤ ਤੋਂ ਨਿਆਰਾ ਹੋਣਾ ਹੈ । ਅੰਗਰੇਜ਼ੀ ਵਿਚ ਕਹਿੰਦੇ ਹਨ “God is love” ਰੱਬ ਪ੍ਰੇਮ ਹੈ । ਸੋ ਪ੍ਰੇਮ ਰੂਪ ਹੋਣਾ ਖੰਡ ਦਾ ਪਾਣੀ ਵਿਚ ਮਿਲਣਾ ਹੈ । ਦੇਹ ਅਭਿਮਾਨੀ ਰੂਪੀ ਲੱਕੜਾ ਸਾੜ ਕੇ ਵਿਚਾਰ ਰੂਪੀ ਅਗਨੀ ਨਾਲ ਆਤਮਾ ਦਾ ਜੋਤ ਵਿਚ ਲੀਨ ਹੋ ਖੰਡ ਦਾ ਪਾਣੀ ਤੋਂ ਵੱਖਰਾ ਹੋ ਕੇ ਆਪਣੇ ਸਰੂਪ ਵਿਚ ਆਉਣਾ ਹੈ । ਅਥਵਾ ਬ੍ਰਹਮਾਕਾਰ ਬਿਰਤੀ- ਨਿਮਰਤਾ ਰੂਪੀ ਕੀੜੀ ਨੇ ਮਾਇਆ ਰੇਤ ਵਿਚੋਂ ਆਤਮਾਨੰਦ ਰੂਪੀ ਖੰਡ ਨੂੰ ਪ੍ਰਾਪਤ ਕਰਨਾ ਹੈ ।
ਆਤਮ ਜੋਤਿ ਭਈ ਪਰਫੂਲਿਤ ਪੁਰਖੁ ਨਿਰੰਜਨੁ ਦੇਖਿਆ ਹਜੂਰਿ ॥
☬☬☬☬☬☬☬☬☬☬☬☬☬☬☬☬☬☬☬☬☬☬☬☬☬☬☬☬☬
ਪਉੜੀ ॥
ਜਿਸੁ ਅੰਤਰੁ ਹਿਰਦਾ ਸੁਧੁ ਹੈ ਤਿਸੁ ਜਨ ਕਉ ਸਭਿ ਨਮਸਕਾਰੀ ॥
ਜਿਸੁ ਅੰਦਰਿ ਨਾਮੁ ਨਿਧਾਨੁ ਹੈ ਤਿਸੁ ਜਨ ਕਉ ਹਉ ਬਲਿਹਾਰੀ ॥
ਜਿਸੁ ਅੰਦਰਿ ਬੁਧਿ ਬਿਬੇਕੁ ਹੈ ਹਰਿ ਨਾਮੁ ਮੁਰਾਰੀ ॥
ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ ॥
ਸਭੁ ਆਤਮ ਰਾਮੁ ਪਸਾਰਿਆ ਗੁਰ ਬੁਧਿ ਬੀਚਾਰੀ ॥੯॥
ਇਸ ਤਰ੍ਹਾਂ ਦੀਵਾਨਾਂ ‘ਚ ਸੰਗਤ ਦਾ ਜੋਰ ਦਿੱਤਾ, ਕਿਉਂਕ ਇਲਾਕੇ ਵਿਚ ਕੁਸੰਗੀ ਬਹੁਤ ਸਨ । ਹੁੱਕਾ ਪੀਂਦੇ ਸਨ ਅਤੇ ਹੋਰ ਵੀ ਅਨਮਤੀ ਚਾਲਾਂ ਰੱਖਦੇ ਸਨ । ਉਨ੍ਹਾਂ ਉਪਦੇਸ਼ ਦਿੱਤਾ ਕਿ ਸਾਨੂੰ ਸੰਗਤ ‘ਚ ਆ ਗੁਰੂ ਗ੍ਰੰਥ ਸਾਹਿਬ ਦੀਆਂ ਬਰਕਤਾਂ ਪਤਾ ਲੱਗਦਾ ਹੈ । ਪਰੰਤੂ ਗੁਰਬਾਣੀ ਸੁਣਨ ਵੇਲੇ ਮਨ ‘ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਧਿਆਨ ਨਹੀਂ ਜਾਣਾ ਚਾਹੀਦਾ , ਇਹੀ ਧਿਆਨ ਅੰਤਰ ਜੋਤ ਵੱਲ ਰੱਖ ਭੈ ਤੋ ਭਉ ਅਤੇ ਗੁਰਪ੍ਰਸਾਦਿ ਭਾਉ ਦੀ ਪ੍ਰਾਪਤੀ ਪਾ ਅੰਮ੍ਰਿਤ ਦੀ ਦਾਤ ਬਖਸ਼ ਹੁੰਦੀ ਹੈ ।
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥
ਆਤਮਾ ਨੇ ਜੋਤ ਸਮਾ ਆਪਣਾ ਆਪ ਤਿਆਗ ਹਉਮੈ ਨਿਵਰਤ ਕਰ ਸਰਣ ਮਾਨਣੀ ਹੈ । ਇਹ ਸਰਣ ਸਤਸੰਗਤਿ ਪ੍ਰਾਪਤੀ ਦੀ ਕੁੰਜੀ ਹੈ ਅਤੇ ਸਾਡਾ ਵਿਚਾਰ ਸੁਧ ਹੋ ਖਾਲਸ ਬ੍ਰਿਤੀ ਬਖਸ਼ਦਾ ਹੈ ਅਤੇ ਅੰਮ੍ਰਿਤ ਬੂੰਦ ਦਾ ਛਿੱਟਾ ਮਿਲ ਤ੍ਰਿਪਤ ਹੁੰਦਾ ਹੈ ।

ਪ੍ਰਭੂ ਸਾਡਾ ਰਾਜਾ ਹੈ ।
ਕਾਲੁ ਅਕਾਲੁ ਖਸਮ ਕਾ ਕੀਨ੍ਹ੍ਹਾ ਇਹੁ ਪਰਪੰਚੁ ਬਧਾਵਨੁ ॥
ਚੇਤਨ ਅੰਸ ਜੋਤ ਹੋਣ ਤੇ ਜੀਵ(ਆਤਮਾ) ਸਰੀਰ ਪਾ ਸਭ ਸਬੰਧੀ ਤੇ ਭਾਈ ਹੀ ਹਨ , ਕਿਉਂਕਿ ਸਾਡੀ ਹੋਂਦ ਦਾ ਮੂਲ ਜੋਤ ਹੈ ਜੋ ਅਕਾਲ ਪੁਰਖ ਦੀ ਅੰਸ ਹੈ ।
ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁ ਖਿੰਚੈ ਏਕੰਕਾਰੀ ॥
☬☬☬☬☬☬☬☬☬☬☬
ਏਕੈ ਸੂਤਿ ਪਰੋਏ ਮਣੀਏ ॥
ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ ॥
ਫਿਰਤੀ ਮਾਲਾ ਬਹੁ ਬਿਧਿ ਭਾਇ ॥
ਖਿੰਚਿਆ ਸੂਤੁ ਤ ਆਈ ਥਾਇ ॥
☬☬☬☬☬☬☬☬☬☬☬☬
ਆਪੇ ਸੂਤੁ ਆਪੇ ਬਹੁ ਮਣੀਆ ਕਰਿ ਸਕਤੀ ਜਗਤੁ ਪਰੋਇ ॥
ਆਪੇ ਹੀ ਸੂਤਧਾਰੁ ਹੈ ਪਿਆਰਾ ਸੂਤੁ ਖਿੰਚੇ ਢਹਿ ਢੇਰੀ ਹੋਇ ॥
ਅਕਾਲ ਪੁਰਖ ਸਾਡਾ ਹੁਕਮ ਹੈ ਅਤੇ ਇਕ ਧਾਗਾ ਕਾਨੂੰਨ ਹੈ ।ਜਿੰਨ੍ਹਾ ਨਾ ਮਨਿਆ ਉਨ੍ਹਾਂ ਨੂੰ ਚੁਰਾਸੀ ਰੂਪ ਉਜਾੜ ਵਿਚ ਛੱਡ ਦਿੱਤਾ । ਮਿਹਰ ਕਰਕੇ ਮਨੁਖਾ ਜਨਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਗ ਬਖਸ਼ੇ । ਜਿਨ੍ਹਾਂ ਬਾਣੀ ਨਾ ਪੜੀ ਭੁੱਖੇ ਮਰੇ , ਤੁਸੀਂ ਪੁੱਛੋ ਕਿਵੇਂ ? ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤੇ ਇਨ੍ਹਾਂ ਦੀ ਜੜ ਅਹੰ ਬੁਧ ਹਉਮੈ ਦਾ ਕਾਰਣ ਕਰਕੇ । ਜੋ ਪਾਠ ਕਰਕੇ ਗੁਜ਼ਾਰਾ ਕਰਨ ਲਗੇ ਉਹ ਲਕੜਾਂ ਵੇਚਣ ਵਾਲਿਆਂ ਦੀ ਨਿਆਈਂ । ਬਾਣੀ ਪੜ੍ਹ ਕੇ ਵੈਰਾਗ ਵਿਚ ਆਏ ਤਾਂ ਚਾਨਣ ਨਾਲ ਸ਼ਾਹੂਕਾਰ ਬਣੇ । ਪਾਰਸ ਦੀ ਵੱਟੀ ਭਗਤੀ, ਜਿਸ ਕਰਕੇ ਵਜ਼ੀਰ ਬਣੇ । ਚਿੰਤਾਮਣ ਪਾਰਬ੍ਰਹਮ ਵਿੱਦਿਆ , ਜਿਸ ਨਾਲ ਨਿਜ ਸਰੂਪ ਪਾਤਸ਼ਾਹੀ ਪਾ ਲਈ ।
ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ ॥
ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ ॥

ਡਾਕਟਰਸ਼ੇਰਸਿੰਘਗਿਆਨੀਅਤੇਦਾਸ

ਸ੍ਰੀ ਦਸਮ ਗ੍ਰੰਥ

ਸੰਤ ਸੁੰਦਰ ਸਿੰਘ ਭਿੰਡਰਾਂਵਾਲੇ ਇਲਾਕੇ ਵਿਚ ਪ੍ਰਚਾਰ ਕਰਦੇ ਰਹੇ । ਥਾਂ ਥਾਂ ਦੀਵਾਨ ਲਗਾਏ । ਅੰਮ੍ਰਿਤ ਪ੍ਰਚਾਰ ਕੀਤਾ । ਥਾਂ ਥਾਂ ਸੰਗਤਾਂ ਨੂੰ ਗੁਰ ਸੇਵਾ , ਨਾਮ ਧਿਆਉਣ ਤੇ ਗੁਮਾਣ ਛੱਡਣ ਲਈ ਪ੍ਰੇਰਦੇ ਰਹੇ ।
ਗੁਰੁ ਸੇਵਹੁ ਅਰੁ ਨਾਮੁ ਧਿਆਵਹੁ ਤਿਆਗਹੁ ਮਨਹੁ ਗੁਮਾਨੀ ॥
ਇਸ ਸ਼ਬਦ ਦੀ ਨਥੋਵਾਲ ਦੀਵਾਨ ਵਿਚ ਬੜੀ ਵਿਸਥਾਰ ਨਾਲ ਵਿਆਖਿਆ ਕੀਤੀ । ਜੇਠ ਦੇ ਮਹੀਨੇ ਵਿਚ ਭਿੰਡਰੀਂ ਆ ਗਏ । ਵਿਦਿਆਰਥੀਆਂ ਦੇ ਇੱਕਠੇ ਹੋ ਜਾਣ ਪਰ 12 ਜੇਠ 1983 ਬਿਕਰਮੀ ਨੂੰ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਤੇ ਸ੍ਰੀ ਦਸਮ ਗ੍ਰੰਥ ਜੀ ਦੀ ਸੰਥਿਆ ਸ਼ੁਰੂ ਕੀਤੀ । ਉਨ੍ਹਾਂ ਦਾ ਨਿਸਚਾ ਸੀ ਕਿ ਸ੍ਰੀ ਦਸਮ ਗ੍ਰੰਥ ਸਾਰਾ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਰਾਜ ਦਸਮੇਸ਼ ਪਿਤਾ ਜੀ ਦੇ ਮੁਖਾਰਬਿੰਦ ਤੋਂ ਉਚਾਰਿਆ ਹੋਇਆ ਹੈ । ਜਿਥੇ ਕਿਤੇ ‘ਕਵਿਓ ਵਾਚ’ ਹੈ ਉਸ ਦਾ ਮਤਲਬ ਭੀ ਸ੍ਰੀ ਮੁਖਵਾਕ ਹੈ । ਸਤਿਗੁਰੂ ਜੀ ਆਪਣੇ ਆਪ ਨੂੰ ‘ਕਵੀ’ ਕਹਿ ਕੇ ਪੁਕਾਰਿਆ ਕਰਦੇ ਸਨ । ਉਨ੍ਹਾਂ ਦੇ ਮਾਤਾ ਜੀ ਭੀ ਲਾਡ ਵਿਚ ਉਨ੍ਹਾਂ ਨੂੰ ਕਵੀ ਕਰਕੇ ਸੰਬੋਧਨ ਕੀਤਾ ਕਰਦੇ ਸਨ ।
ਸ੍ਰੀ ਦਸਮ ਗ੍ਰੰਥ ਜੀ ਵਿਚ ਦੋ ਤਰਾਂ ਦੀ ਰਚਨਾ ਹੈ , ਇਕ ਦੂਸਰੇ ਮਤਾਂ ਮਤਾਂਤਰਾਂ ਦੇ ਖਿਆਲ , ਸਾਖੀਆਂ ਆਦਿ ਦਾ ਉਲਥਾ ਹੈ । ਗੁਰਮੁਤਿ ਤੋਂ ਚੰਗੀ ਤਰ੍ਹਾਂ ਵਾਕਫ ਹੋਣ ਲਈ ਇਨ੍ਹਾ ਦਾ ਜਾਣਨਾ ਬਹੁਤ ਜ਼ਰੂਰੀ ਸੀ । ਇਹ ਭਵੇਂ ਗੁਰਮਤਿ ਨਹੀਂ , ਪਰੰਤੂ ਅਨਮਤਾਂ ਦੇ ਸਿਧਾਤਾਂ ਤੋਂ ਜਾਣੂ ਕਰਾਣ ਲਈ ਗੁਰਸਿਖਾਂ ਉਤੇ ਸਤਿਗੁਰੂ ਜੀ ਨੇ ਬੜਾ ਭਾਰੀ ਉਪਕਾਰ ਕਿਤਾ ਹੈ । ਇਕ ਨਵਾਂ ਖਿਆਲ ਸੀ ਜੇਹੜਾ ਗੁਰੂ ਜੀ ਨੇ ਸਿਖਾਂ ਲਿਆਂਦਾ । (Comparative studies) ਅਨਮਤਾਂ ਦੀ ਪੜਤਾਲ ਦੀ ਨੀਂਹ ਦਸਮੇਸ਼ ਪਿਤਾ ਨੇ ਆਪ ਰੱਖੀ । ਸੁ ਇਕ ਤਾਂ ਹੈ ਉਹ ਹਿੱਸਾ । ਦੂਸਰਾ ਹੈ ਦੇਸਮੇਸ਼ ਪਿਤਾ ਜੀ ਦੇ ਉਹ ਵਾਕ ਜੇਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਤੋਂ ਲੈ ਕੇ ਆਏ ਤੇ ਦਸ ਸਰੂਪਾਂ ਵਿਚ ਉਨ੍ਹਾਂ ਵਿਸਥਾਰ ਪੂਰਬਕ ਅਮਲੀ ਤੌਰ ਉਤੇ ਪਰਚਾਰ ਕਰਦੇ ਰਹੇ । ਸੁ ਦਸਮ ਗਰੰਥ ਸ੍ਰੀ ਮੁਖਵਾਕ ਹੈ । ਇਹ ਨਿਸਚਾ ਸੰਤ ਜੀ ਦਾ ਸੀ ।

ਸੰਤ ਬਚਨ

ਸੰਤ ਗਿਆਨੀ ਸਿੰਘ ਜੀ ਇਕਾਦਸ਼ੀ ਨਿਮਾਣੀ ਨੂੰ ਮਸਤੁਆਣੇ ਆਏ । ਸ੍ਰੀ ਮਹਾਤਮਾ ਸੰਤ ਅਤਰ ਸਿੰਘ ਜੀ ਨਾਲ ਮੇਲ ਹੋਇਆ । ਗੁਰਸਾਗਰ ਗੁਰਦੁਆਰੇ ਠਹਿਰੇ । ਦੋਨੋਂ ਮਹਾਤਮਾ ਆਪਸ ਵਿਚ ਬਹੁਤ ਪ੍ਰੇਮ ਨਾਲ ਮਿਲੇ , ਬਹੁਤ ਦੇਰ ਤੱਕ ਬ੍ਰਹਮ ਚਰਚਾ ਹੁੰਦੀ ਰਹੀ । ਸ੍ਰੀ ਸੰਤ ਅਤਰ ਸਿੰਘ ਜੀ ਨੇ ਆਪਣੀ ਹਾਲਤ ਇਉਂ ਦੱਸੀ । “ ਗਿਆਨੀ ਸਿੰਘ ਜੀ ! ਅਸੀਂ ਤਾਂ ਗੁਰਮੰਤਰ ਦੇ ਆਸਰੇ ਚਿੰਤਨ ਤੋਂ ਅਚਿੰਤ ਹੁੰਦੇ ਹੋਏ ਆਪਣੇ ਨਿੱਜ ਸਰੂਪ ਵਿਚ ਬਿਰਤੀ ਲੀਨ ਕਰਨ ਦਾ ਤ੍ਰੀਕਾ ਕਰਦੇ ਹਾਂ ! ਹੋਰ ਤੁਸੀਂ ਬਲੀ ਪੁਰਖ ਗਿਆਨ ਆਸਰੇ ਆਪਣੇ ਮਨ ਨੂੰ ਚਿੰਤ ਤੋਂ ਅਚਿੰਤ ਕਰਕੇ , ਚਿੰਤਾ ਅਚਿੰਤਾ ਰਹਿਤ, ਇਹਨਾਂ ਦੇ ਦੁੰਦਾਭਾਵ ਕਰਕੇ ਸ੍ਵੈ ਅਨੁਭਵ ਪਰਕਾਸ਼ ਸਰੂਪ ਲੀਨ ਹੋ ਜਾਂਦੇ ਹੋ ।“ ਤਾਂ ਸੰਤ ਗਿਆਨੀ ਜੀ ਨੇ ਕਿਹਾ ,”ਆਪ ਜੀ ਦਾ ਗੁਰਮੰਤਰ ਕਰਕੇ ਨਿਰਾਧਾਰ ਹੋਣ ਦਾ ਤ੍ਰੀਕਾ ਹੈ, ਇਹੋ ਸੋਹਣਾ ਤੇ ਉਤਮ ਹੈ । ਇਸੇ ਨੂੰ ਦਾਸ ਵਰਤਦਾ ਹੈ, ਕਿਉਂਕਿ ਸ਼ਬਦ ਵਿਚ ਸੁਰਤ ਲਗ ਕੇ ਨਾਨਾਸ਼ਬਦ ਤਿਆਗ ਕੇ, ਏਕ ਸ਼ਬਦਾਕਾਰ ਹੋਈ ਚੰਚਲਤਾ ਤਿਆਗ ਕੇ ਵਿਚਾਰ ਮੇਂ ਸਿਥਿਤ ਹੋ ਜਾਂਦਾ ਹੈ । ਫੇਰ ਕਰਮ ਪੁਣਾ ਤਿਆਗ ਵਿਚਾਰ ਰੂਪੀ ਹੋਈ ਤਾਂ ਸ਼ਬਦ ਸੁਰਤ ਦਾ ਦੁੰਦ ਨਹੀਂ ਰਹਿੰਦਾ । ਸ਼ਬਦ ਸੁਰਤ ਸਭ ਮਨਜ਼ਲਾਂ ਲੰਘਾ ਕੇ ਅਸ਼ਬਦ ਰੂਪ ਮੇਂ ਤਿਆਗੀ ਪੁਰਸ਼ ਦੀ ਹਉਮੈ ਲੀਨ ਕਰਕੇ , ਆਪ ਨਹੀਂ ਰਹਿੰਦੇ । ਜਦੋਂ ਫੇਰ ਬ੍ਰਿਤੀ ਗਿਆਨ ਆਵੇ ਤਾਂ ਫੇਰ ਸਬਦ ਆਸਰਾ ਹੋ ਕੇ ਸਭ ਜਗਤ ਰੂਪ ਨਾਮੁ ਪ੍ਰਪੰਚ ਦਾ ਬਾਧ ਕਰਦਾ ਰਹਿੰਦਾ ਹੈ । ਅਦ੍ਵੈਤ ਰੂਪ ਪੁਰਖ ਹੋਇਆ ਦ੍ਵੈਤ ਰੂਪ ਦ੍ਰਿਸਟ ਤਿਆਗ ਦਿੰਦਾ ਹੈ । ਸਭ ਪਾਸੇ ਓਹੋ ਹੀ ਓਹੋ ਕੁਝ ਕਹਿ ਲੋ, ਗਿਆਨ ਸਥਿਤ ਹੋ ਕੇ ਜੀਵਨ ਮੁਕਤ ਹੋ ਜਾਂਦਾ ਹੈ । ਨਾਵਾਂ ਦਾ ਹੀ ਭੇਦ ਹੈ । ਸੋ ਇਸ ਤਰ੍ਹਾਂ ਹੈ ਕਿ ਭਗਤੀ ਦੁਆਰਾ ਅਦ੍ਵੈਤ ਹਾਸਲ ਕਰਨਾ ਸਿਖ ਧਰਮ ਹੈ ।”
#ਡਾਕਟਰਸ਼ੇਰਸਿੰਘਗਿਆਨੀ
ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥
ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥
ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥
ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥
☬☬☬☬☬☬☬☬☬☬☬☬☬☬☬☬☬☬☬
ਆਪੁ ਤਿਆਗਿ ਪਰੀਐ ਨਿਤ ਸਰਨੀ ਗੁਰ ਤੇ ਪਾਈਐ ਏਹੁ ਨਿਧਾਨੁ ॥
ਜਨਮ ਮਰਣ ਕੀ ਕਟੀਐ ਫਾਸੀ ਸਾਚੀ ਦਰਗਹ ਕਾ ਨੀਸਾਨੁ ॥
☬☬☬☬☬☬☬☬☬☬☬☬☬☬☬☬☬☬☬
ਆਵਾ ਗਵਨੁ ਮਿਟੈ ਪ੍ਰਭ ਸੇਵ ॥
ਆਪੁ ਤਿਆਗਿ ਸਰਨਿ ਗੁਰਦੇਵ ॥
ਇਉ ਰਤਨ ਜਨਮ ਕਾ ਹੋਇ ਉਧਾਰੁ ॥
ਹਰਿ ਹਰਿ ਸਿਮਰਿ ਪ੍ਰਾਨ ਆਧਾਰੁ ॥
santattar

ਬਾਕੀ ਦੀਆਂ ਗੱਲਾ ਛੱਡੋ, ਦਿੱਲ ਸਾਫ ਹੋਣਾ ਚਾਹੀਦਾ

ਆਚਾਰੀ ਨਹੀ ਜੀਤਿਆ ਜਾਇ ॥
ਮ:1
ਗੁਰਦਾਸ ਮਾਨ ਤਾਂ ਕਹਿ ਦਿੰਦਾ ਹੈ ਕਿ ਬਾਕੀਆਂ ਦੀਆਂ ਗੱਲਾਂ ਛੱਡੋ, ਦਿੱਲ ਸਾਫ ਹੋਣਾ ਚਾਹੀਦਾ …. ਜੇ ਗੱਲਾਂ ਨਾਲ ਦਿੱਲ ਸਾਫ ਹੁੰਦਾ ਤਾਂ ਗੁਰੂ ਸਾਹਿਬ ਨੂੰ ਗੁਰੂ ਗ੍ਰੰਥ ਲਿਖਣ ਦੀ ਲੋੜ ਸੀ ? ਪੰਜਾਂ ‘ਚ ਫਸੇ ਬੰਦਿਆਂ ਦੇ ਦਿੱਲ ਸਾਫ ਨਹੀਂ ਹੋਇਆ ਕਰਦੇ । ਕਿਤੇ ਨ ਕਿਤੇ ਕੁੰਡੀ ਅੜ ਜਾਂਦੀ ਆ । ਫੇਰ ਅਚਾਰ ਕਿਸ ਤਰਾਂ ਦਾ ਹੋਵੇ ਗੁਰੂ ਸਾਹਿਬ ਜੀ ..
ਏਕੁ ਅਚਾਰੁ ਰੰਗੁ ਇਕੁ ਰੂਪੁ ॥
ਮ:1
ਗੁਰੂ ਸਾਹਿਬ ਜੀ ਕਹਿੰਦੇ ਹਨ ਇਥੈ ਕੰਮ ਟਿਕੇਗਾ ।
ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ ॥
ਮ:5
ਫੇਰ ਗੁਰੂ ਸਾਹਿਬ ਜੀ ਮੇਰੇ ਵਰਗੇ ਨਾਸਤਿਕ ਕੀ ਹਾਲ ਹੋਵੇਗਾ …
ਗੁਰ ਸਰਣਿ ਨ ਆਈਐ ਬ੍ਰਹਮੁ ਨ ਪਾਈਐ ॥
ਭਰਮਿ ਭੁਲਾਈਐ ਜਨਮਿ ਮਰਿ ਆਈਐ ॥
ਜਮ ਦਰਿ ਬਾਧਉ ਮਰੈ ਬਿਕਾਰੁ ॥
ਨਾ ਰਿਦੈ ਨਾਮੁ ਨ ਸਬਦੁ ਅਚਾਰੁ ॥
ਮ:1
ਕਰਮ ਰੂਪ ਬੰਧਨ
ਸਾਨੂੰ ਆਮ ਹੀ ਲੱਗਦਾ ਹੈ ਕਿ ਅਸੀ ਚਰਿਤ੍ਰ ਦੇ ਬਹੁਤ ਸਾਫ ਹਾਂ , ਕਿਉਂਕਿ ਮਨ ਦੇ ਫੁਰਨੇ ਕੋਈ ਬਾਹਰ ਨਹੀਂ ਭਾਂਪ ਸਕਦਾ ਜਿਵੇਂ ਗੁਰੂ ਨਾਨਾਕ ਦੇਵ ਜੀ ਹੋਰਾਂ ਨਮਾਜ਼ ਪੜ੍ਹਦੇ ਕਾਜ਼ੀ ਦਾ ਧਿਆਨ ਨਵੇਂ ਜਨਮੇ ਲੇਲੇ ‘ਚ ਦੱਸ ਦਿੱਤਾ ਸੀ । ਮਨ ਇਉਂ ਜਿਵੇਂ ਤਲੀ ਤੇ ਪਾਰਾ ਟੱਪਦਾ ਹੈ , ਇਸ ਨੂੰ ਸਥਿਰ ਕਰਣ ਲਈ ਅੰਤਰ ਜੋਤ ਦੀ ਟੇਕ ਨਾਲ ਸ਼ੁਰੂ ਕਰ ਪ੍ਰਤੱਖ ਗੁਰੂ ਦਰਸਨੁ ‘ਚ ਮੋੜ ਪੈੰਦਾ ।
ਨਾਮ ਸੰਗਿ ਮਨਿ ਪ੍ਰੀਤਿ ਨ ਲਾਵੈ ॥
ਕੋਟਿ ਕਰਮ ਕਰਤੋ ਨਰਕਿ ਜਾਵੈ ॥
ਕੋਟਿ ਕਰਮ ਬੰਧਨ ਕਾ ਮੂਲੁ ॥
ਹਰਿ ਕੇ ਭਜਨ ਬਿਨੁ ਬਿਰਥਾ ਪੂਲੁ ॥
ਇਲਾਜ
ਕੋਟਿ ਕਰਮ ਕਰਿ ਦੇਹ ਨ ਸੋਧਾ ॥
ਸਾਧਸੰਗਤਿ ਮਹਿ ਮਨੁ ਪਰਬੋਧਾ ॥
ਸਾਧਸੰਗਤਿ = ਅੰਤਰ ਜੋਤ ਦੀ ਟੇਕ , ਸਦਾ ਗੁਰੂ ਨੂਮ ਅੰਗ ਸੰਗ ਮਾਨਣਾ । ਜੋ ਆਮ ਚੇਤੇ ‘ਚ ਨਹੀਂ, ਕਿਉਂਕਿ ਪੰਜਾਂ ਨੇ ਸਾਡਾ ਚੇਤਾ ਕਾਬੂ ਕੀਤਾ ਹੈ ।
ਰਾਮਾਨੰਦ ਸੁਆਮੀ ਰਮਤ ਬ੍ਰਹਮ ॥
ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥

ਸਿਮਰਨ

ਸਿਮਰਨ ਕੋਈ ਸਮਝਣ ਸਮਝਾਉਣ ਜਾਂ ਉਪਦੇਸ਼ ਦੇਣ ਦਾ ਕੰਮ ਨਹੀਂ । ਸਿਮਰਨ ਇੱਕ ਬੜੀ ਵੱਡੀ ਘਾਲਣਾ ਅਤੇ ਮਹਿਨਤ ਦਾ ਕੰਮ ਹੈ । ਸਿਮਰਨ ਆਤਮਾ ਤੇ ਪ੍ਰਾਮਾਤਮ , ਪ੍ਰਭ ਨਾਉ ਅਤੇ ਜੀਵ ਦੇ ਵਿਚ ਪ੍ਰੇਮ ਨਾਲ ਡੂੰਘੀ ਮਿਤਰਤਾ ਪੈਦਾ ਕਰਦਾ ਹੈ ਜਿਸ ਨੂੰ ਪ੍ਰੀਤ ਕਿਹਾ ਜਾਂਦਾ । ਸਾਡਾ ਨਰਵਸ ਸਿਸਟਮ ਅਰੋਗ ਅਤੇ ਤਾਕਤਵਾਰ ਬਣਦਾ ਹੈ ਕਿਉਂਕਿ ਸਿਮਰਨ ਨਾਲ ਅਭਿਆਸੀ ਦੇ ਮਨ ਅੰਦਰ ਉਦਾਸੀ ਆਉਣੀ ਜਾਂ ਡਿਪਰੈਸ ਖਿਆਲ ਆਉਣੇ ਆਪਣੇ ਆਪ ਬੰਦ ਹੋ ਜਾਂਦੇ ਹਨ । ਉਹ ਸਦ ਚੜ੍ਹਦੀਆਂ ਕਲਾਂ ਵਿਚ ਰਹਿਣ ਕਰਕੇ ਅਰੋਗ , ਸੁਖੀ ਤੇ ਖੇੜੇ ‘ਚ ਰਹਿੰਦਾ ਹੈ । ਸਿਮਰਨ ਨਾਲ ਸਾਡੇ ਤਿੰਨ ਕੰਮ ਨਾਲੋ ਨਾਲ ਸ਼ੁਰੂ ਹੋ ਜਾਂਦੇ ਹਨ –
ੳ – ਅਕਾਲ ਪੁਰਖ ਨਾ ਇਕਮਿਕਤਾ
ਗੁਰੂ ਗਿਆਨ ਦੀ ਸਮਝ
ਕਰੈਕਟਰ ਜਾਂ ਸਦਾਚਾਰੀ ਦੀ ਉੱਨਤੀ
ਸਿਮਰਨ ਦੇ ਨਤੀਜੇ ਹੌਲੀ ਹੌਲੀ ਨਿਕਲਦੇ ਹਨ ਬਕਾਇਦਾ ਲਗਾਤਾਰ ਸਿਮਰਨ ਛੇ ਮਹੀਨੇ ਬਾਅਦ ਜੋ ਤੁਸੀਂ ਆਪਣੇ ਜੀਵਨ ਤੇ ਝਾਤੀ ਮਾਰੋਗੇ ਤਾਂ ਪਤਾ ਲੱਗੇਗਾ ਕਿ ਸਾਡੇ ਵਿਚ ਕਿੰਨੀ ਭਾਰੀ ਸਦਾਚਾਰਕ ਤੇ ਆਤਮਿਕ ਉਨਤੀ ਹੋਈ ਹੈ
ਇਸ ਲਗਾਤਾਰ ਸਿਮਰਨ ਤੋਂ ਬਾਅਦ ਸਿਮਰਨ ਅਭਿਆਸੀ ਵਿਚ ਕੁਝ ਕਰਾਮਾਤੀ ਸ਼ਕਤੀਆਂ ਪ੍ਰਗਟ ਹੋਣ ਲੱਗ ਪੈਂਦੀਆਂ ਹਨ ਇਸ ਵਕਤ ਪ੍ਰੇਰਨਾ ਦੀ ਭਾਰੀ ਲੋੜ ਹੈ ਉਸ ਨੂੰ ਕ੍ਰਿਸ਼ਮੇ , ਪ੍ਰਕਾਸ਼ ਦਿਸਣ ਤੇ ਅਵਾਜ਼ਾਂ ਆਉਣ ਲਗ ਪੈਂਦੀਆ ਹਨ ਇਨ੍ਹਾ ਸਾਰੇ ਕ੍ਰਿਸ਼ਮਿਆਂ ਨੂੰ ਧਿਆਨ ਅਤੇ ਗੋਹ ਨਾਲ ਦੇਖਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਤੋਂ ਸਿਮਰਨ ਅਭਿਆਸੀ ਨੂੰ ਬੜਾ ਉਤਸ਼ਾਹ ਮਿਲਦਾ ਹੈ ਇਨਹਾ ਸਾਰੀਆਂ ਚੀਜ਼ਾਂ ਦਾ ਸਭੰਧ ਆਤਮਿਕ ਜੀਵਨ ਨਾਲ ਹੈ
ਗਿਆਨ ਖੰਡ ਮਹਿ ਗਿਆਨੁ ਪਰਚੰਡੁ
ਤਿਥੈ ਨਾਦ ਬਿਨੋਦ ਕੋਡ ਅਨੰਦੁ
ਸਰਮ ਖੰਡ ਕੀ ਬਾਣੀ ਰੂਪੁ
ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ
ਤਾ ਕੀਆ ਗਲਾ ਕਥੀਆ ਨਾ ਜਾਹਿ
ਜੇ ਕੋ ਕਹੈ ਪਿਛੈ ਪਛੁਤਾਇ
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ
ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ੩੬॥
☬☬☬☬☬☬☬☬☬☬☬☬☬☬☬☬☬
ਗੁਰ ਕੀ ਕੀਰਤਿ ਜਪੀਐ ਹਰਿ ਨਾਉ
ਗੁਰ ਕੀ ਭਗਤਿ ਸਦਾ ਗੁਣ ਗਾਉ
ਗੁਰ ਕੀ ਸੁਰਤਿ ਨਿਕਟਿ ਕਰਿ ਜਾਨੁ
ਗੁਰ ਕਾ ਸਬਦੁ ਸਤਿ ਕਰਿ ਮਾਨੁ ੨॥
ਗੁਰ ਬਚਨੀ ਸਮਸਰਿ ਸੁਖ ਦੂਖ
ਕਦੇ ਬਿਆਪੈ ਤ੍ਰਿਸਨਾ ਭੂਖ
ਮਨਿ ਸੰਤੋਖੁ ਸਬਦਿ ਗੁਰ ਰਾਜੇ
ਜਪਿ ਗੋਬਿੰਦੁ ਪੜਦੇ ਸਭਿ ਕਾਜੇ ੩॥

ਦੇਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ

1) ਅਸਥੂਲ ਸਰੀਰ : ਮਾਸ( ਮਿੱਟੀ ) , ਪੌਣ (ਹਵਾ), ਲਹੂ (ਪਾਣੀ, ਸ਼ਕਤੀ (ਅਗਨ) ਅਤੇ ਅਤੇ ਖਲਾਅ ਨੱਕ ਮੂੰਹ ਸਰੀਰ ਦੇ ਅੰਦਰ ਖਾਲ) ਜਗਹ ( ਅਕਾਸ਼)
ਇਨ੍ਹਾ ਪੰਜਾਂ ਦੇ ਗੁਣ ਹਨ ।
1. ਅਕਾਸ਼ ਦਾ ਗੁਣ ਸ਼ਬਦ
2. ਹਵਾ ਦਾ ਗੁਣ ਸ਼ਬਦ ਅਤੇ ਸਪਰਸ਼
3.
ਅਗਨੀ ਦਾ ਗੁਣ ਸ਼ਬਦ , ਸਪਰਸ਼ ਅਤੇ ਰੂਪ
4.
ਪਾਣੀ ਦਾ ਗੁਣ ਸ਼ਬਦ ਸਪਰਸ਼ ਰੂਪ ਅਤੇ ਰਸ
5.
ਪ੍ਰਿਥਵੀ ਦਾ ਗੁਣ ਸ਼ਬਦ ਸਪਰਸ਼ ਰੂਪ ਰਸ ਅਤੇ ਗੰਧ
2)
ਸੂਖਸ਼ਮ ਸਰੀਰ: ਇਸ ਚਾਰ ਅੰਤਹਕਰਣ, ਪੰਜ ਗਿਆਨ ਇੰਦ੍ਰੈ, ਪੰਜ ਕਰਮ ਇੰਦ੍ਰੈ, ਪੰਜ ਪ੍ਰਾਣ ਜੋੜ ਬਣਿਆ ਉਨੀ
1.
ਅੰਤਹਕਰਣ ਹੈ ਮਨ ਬੁੱਧੀ ਚਿੱਤ ਅਤੇ ਅਹੰਕਾਰ
2.
ਗਿਆਨ ਇੰਦ੍ਰੈ ਹਨ ਨੱਕ ਕੰਨ ਅੱਖਾਂ ਜੀਭ ਤੁਚਾ (ਖਲੜੀ), ਇਨ੍ਹਾ ਪੰਜਾ ਵਿਸ਼ੇ ਹਨ
ਕੰਨ ਦਾ ਵਿਸ਼ਾ ਅਕਾਸ਼, ਖਲੜੀ ਦਾ ਵਾਯੂ, ਅੱਖਾਂ ਦਾ ਵਿਸ਼ਾ ਅਗਨੀ, ਜੀਭ ਦਾ ਵਿਸ਼ਾ ਰਸ(ਪਾਣੀ), ਨੱਕ ਦਾ ਪ੍ਰਿਥਵੀ (ਸਗੰਧ)
3.
ਪੰਜ ਕਰਮ ਇੰਦ੍ਰੈ : ਮੂੰਹ ਹੱਥ ਪੈਰ ਲਿੰਗ ਗੁੱਦਾ
4.
ਪੰਜ ਪ੍ਰਾਣ : ਪ੍ਰਾਣ ਹਿਰਦੇ, ਅਪਾਨ ਗੁੱਦੇ, ਸਮਾਨ ਧੁੰਨੀ, ਉਦਿਆਨ ਕੰਠ , ਬਯਾਨ ਸਾਰੇ ਸਰੀਰ
3)
ਕਾਰਨ ਸਰੀਰ :ਨਸ਼ਟ ਹੋਣ ਵਾਲਾ
ਪੰਜ ਕੋਸ਼
1.
ਅੰਨਮੈ : ਸਰੀਰ ਜੋ ਅੰਨ੍ਹ ਨਾਲ ਜੀਂਦਾ ਰਹਿੰਦਾ ਹੈ
2.
ਪ੍ਰਾਣਮੈ : ਪ੍ਰਾਣਾ ਕਾਰਣ ਸੂਖਸ਼ਮ ਸਰੀਰ
3.
ਮਨੋਮੈ: ਸੰਕਲਪ ਵਿਕਲਪ ਦਾ ਕਾਰਣ
4.
ਵਿਗ੍ਯਾਨਮੈ : ਬੁੱਧੀ ਦਾ ਕਾਰਣਚੁਤਰਤਾ
5.
ਅਨੰਦਮੈ : ਸੁਖ ਜੋ ਗੂੜੀ ਨੀਂਦ ਵੇਲੇ ਹੁੰਦਾ ਜਾਂ ਪ੍ਰਸੰਨ ਚਿੱਤ , ਦੁੱਖ ਸੁੱਖ ਤੋਂ ਬਾਹਰ