Month: January 2020

“ Harmandar Sahib is not a museum on contrary it is a shrine part of essential machinery of living faith .”

ਸ੍ਰੀ ਹਰਿਮੰਦਰ ਸਾਹਿਬ ਜਿਹਾ ਪਾਵਨ ਅਸਥਾਨ ਉਸਾਰਿਆ ਸੀ , ਅਸ ਦਾ ਸਹੀ ਤੇ ਸੰਪੂਰਨ ਪ੍ਰਗਟਾ ਉਦੋਂ ਹੋਇਆ, ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਰ ਦਿੱਤਾ ਗਿਆ । ਗੁਰੂ ਅਰਜਨ ਦੇਵ ਜੀ ਨੇ ਸੁਭਾਵਕ ਹੀ ਬਾਬਾ ਬੁੱਢਾ ਜੀ ਤੋਂ ਪੁੱਛਿਆ ਕਿ ਇਸ ਬੀੜ ਦਾ ਪ੍ਰਕਾਸ਼ ਕਿੱਥੇ ਕਰੀਏ ਤਾਂ ਬਾਬਾ ਬੁੱਢਾ ਜੀ ਨੇ ਕਿਹਾ ਸੀ , ਕਿ ਆਪ ਜੀ ਜਾਣੀ-ਜਾਣ ਜੋ , ਪਰ ਪਾਤਿਸਾਹ ਇਹ ਪਾਵਨ ਗ੍ਰੰਥ ਲਈ ਅਲ਼ੋਕਿਕ ਥਾਂ ਕੇਵਲ ਦਰਬਾਰ ਸਾਹਿਬ ਜੈ:-
ਸ੍ਰੀ ਗ੍ਰੰਥ ਲਾਇਕ ਦਰਬਾਰਾ ।
ਔਰ ਅਸਥਾਨ ਨ ਕੋਈ ਮੁਰਾਰਾ ।
ਇਹ ਸੁਨ ਸ੍ਰੀ ਗੁਰ ਭਯੋ ਅਨੰਦਾ ।
ਮਾਨੋ ਦਿਕਯੋ ਦੂਜ ਕੋ ਚੰਦਾ ।
ਜਿਵੇਂ ਸ੍ਰੀ ਹਰਿਮੰਦਰ ਸਾਹਿਬ ਦੀ ਮੀਆਂ ਮੀਰ ਰਾਹੀਂ ਹੱਥੀਂ ਨੀਂਹ ਰੱਖੀ ਬੁਨਿਆਦ ਜੱਗ ਜਾਹਿਰ ਕਰ ਰਹੀ ਹੈ , ਕਿ
“ਕਭੀ ਅਹਿਲੇ ਮਜ਼ਹਬ ਮੇਂ ਦੋਸਤੀ ਮੁਸਕਰਾਈ ਥੀ । “
ਤਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਸਾਰ ਰੋਗੀ ਲਈ ਨਾਮ ਦਾਰੂ ਦੇਣ ਨਾਲ ਤਾੜਨਾ ਵੀ ਕਰਦਾ ਹੈ, ਕਿ ਆਤਮਾ ਮੈਲੀ (ਸੈਪਟਿਕ) ਉਸ ਵੇਲੇ ਹੁੰਦੀ ਹੈ ਜਦੋਂ ਸੱਚ ਤੋਂ ਵਾਝਿਆ ਹੋ ਜਾਵੇ :-
ਸੰਸਾਰ ਰੋਗੀ ਨਾਮੁ ਦਾਰੂ ਮੈਲ ਲਾਗੈ ਸਚੁ ਬਿਨਾ ॥ ( ਧਨਾਸਰੀ ਮਹਲਾ 1)
ਸ੍ਰੀ ਗੁਰੂ ਗਰੰਥ ਸਾਹਿਬ ਦੀ ਸੂਰਤ ਵਿਚ ਐਸਾ ਰੁਹਾਨੀ ਥਾਲ ਪਰੋਸ ਕੇ ਰੱਖ ਦਿੱਤਾ, ਜਿਸ ਵਿਚ ਤਿੰਨ ਵਸਤੂਆਂ – ਸਤੁ ਨੂੰ ਤਨ ਅੰਤਰ ਜੋਤ ਜਗਾਉਣ ਨਾਲ (ਸੰਤੋਖ) ਦਰਸਾ ਕੇ , ਵਲ ( ਵੀਚਾਰੋ) ਵੀ ਦਸਿਆ , ਕਿ ਜੇ ਇਨ੍ਹਾਂ ਤਿੰਨਾ ਸੁਮੇਲ ਗੁਰਪ੍ਰਸਾਦਿ ਨਾਮੁ ਬਣਗੇ , ਤਾਂ ਮਾਇਆ ਰੂਪੀ ਸੰਸਾਰ ਨੂੰ ਪਚਾਇਆ ਜਾ ਸਕੇਗਾ ।
ਮਾਇਕਲ ਐਡਵਰਡਜ਼ ਨੇ ਆਪਣੀ ਪੁਸਤਕ ‘ਚ ਸਖਤ ਵਾਰਨਿੰਗ ਦਿੱਤੀ ਸੀ ਸਿੱਖਾਂ ਲਈ ਕਿ
“ਹਰਿਮੰਦਰ ਸਾਹਿਬ ਨੂੰ ਅਜਾਇਬ ਘਰ ਨਾ ਜਾਣਨਾ, ਇਹ ਤਾਂ ਟੁੱਟੀਆਂ ਸੁਰਤਾਂ ਜੋੜਨ ਦੀ ਥਾਂ ਹੈ , ਜੋ ਜੀਉਂਦੇ -ਜਾਗਦੇ ਧਰਮ ਦੀ ਲਾਜ਼ਮੀ ਮਸ਼ੀਨਰੀ ਦਾ ਅਨਿੱਖੜਵਾਂ ਅੰਗ ਹੁੰਦਾ ਹੈ ।“

“ Harmandar Sahib is not a museum on contrary it is a shrine part of essential machinery of living faith .”



ਸਰ ਮੈਲਕਮ ਪੁਰਾਤਨ ਸਮੇਂ ਬਾਰੇ ਲਿਖਦਾ ਹੈ ਕਿ “ ਬਹੁਤ ਕਰ ਕੇ ਬਾਹਰੋਂ ਸਿੱਖ ਸਵਾਰ ਆਪਣੇ ਘੋੜਿਆਂ ਨੂੰ ਸਰਪੱਟ ਦੜਾਉਂਦੇ , ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਲਈ ਭੱਜੇ ਆਉਂਦੇ । ਅਜੀਹੀ ਦਲੇਰੀ ਕਾਰਣ, ਭਾਵੇਂ ਉਹ ਬਹੁਤ ਵਾਰੀ ਕਤਲ ਕਰ ਦਿੱਤੇ ਜਾਂਦੇ , ਪਰ ਅਜਿਹੀ ਸਥਿਤੀ ਵਿਚ ‘ਸਿੱਖ’ ਡਰਨ ਦੀ ਥਾਂ ਖੁਸ਼ੀ ਖੁਸ਼ੀ ਸਹਾਦਤ ਦੇ ਪਿਆਲੇ ਪੀਂਦੇ ।” ਮੈਲਕਮ ਫਿਰ ਲਿਖਦਾ ਹੈ ‘ਕਿਸੇ ਅਜਿਹੇ ਸਿੱਖ ਦੀ ਮਿਸਾਲ ਨਹੀਂ ਮਿਲਦੀ , ਜਿਹੜਾ ਅੰਮ੍ਰਿਤਸਰ ਵਲ ਧਾਈ ਕਰਕੇ ਆਉਂਦੇ ਫੜੇ ਜਾਣ ਕਾਰਨ ਆਪਣੇ ‘ਧਰਮ’ ਤੋਂ ਬੇਮੁਖ ਹੋਣ ਲਈ ਤਿਆਰ ਹੋਇਆ ਹੋਵੇ ।”

One Light

burning candleGrab my hand
and come along
teach you love
and go beyond
love has effort
pain and gain
A light to merge
see One as whole
beyond gain and pain
effortless meditate along
see beyond body
beyond even soul
One light here
religion for all

ਗੁਰੂ ਗ੍ਰੰਥ ਸਾਹਿਬ ਗੁਰਬਾਣੀ ਅਦਬ ਕਮਾਈ ਉਪਦੇਸ਼ ਇਤਹਾਸ

ਗੁਰਬਾਣੀ ਦਾ ਅਦਬ ਤੇ ਸਤਿਕਾਰ ਆਪ ਸਤਿਗੁਰਾਂ ਨੇ ਸਾਰੇ ਸਰੂਪਾਂ ਵਿੱਚ ਇਸ ਪ੍ਰਕਾਰ ਕੀਤਾ ਹੈ :-
1.) ਸਤਿਗੁਰੂ ਨਾਨਾਕ ਦੇਵ ਜੀ ਸਿੱਧਾਂ ਨੇ ਗੋਸ਼ਟ ਸਮੇਂ ਪੁੱਛਿਆ ਸੀ :-
‘ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥’
ਉੱਤਰ ਦਿੱਤਾ: ‘ਸਬਦੁ ਗੁਰੂ ਸਰਤਿ ਧੁਨਿ ਚੇਲਾ ॥’ (ਅੰਗ 942)
‘ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਕਾਈ ।’ ( ਵਾਰ 1, ਪੌ: 42)
2.) ਦੂਜੇ ਪਾਤਿਸ਼ਾਹ ਜੀ ਬਾਰੇ ਉਚਾਰਿਆ :
‘ਨਾਨਕਿ ਨਾਮੁ ਨਿਰੰਜਨ ਜਾਨ੍ਯ੍ਯਉ ਕੀਨੀ ਭਗਤਿ ਪ੍ਰੇਮ ਲਿਵ ਲਾਈ ॥
ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ ਤਿਨਿ ਸਬਦ ਸੁਰਤਿ ਕੀ ਨੀਵ ਰਖਾਈ ॥’ ( ਅੰਗ 1406)
3.) ਤੀਜੇ ਪਾਤਿਸ਼ਾਹ ਜੀ ਨੇ ਫਰਮਾਇਆ :
‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥’ ( ਅੰਗ 920)
ਆਪਣੇ ਸਾਹਿਬਜ਼ਾਦੇ ਮੋਹਨ ਨੂੰ ਫੁਰਮਾਇਆ ਕਿ ਇਹ ਬਾਣੀ ਸਾਂਭ ਕੇ ਰੱਖੀਂ ਤੇ ਪੰਜਵੇਂ ਪਾਤਿਸ਼ਾਹ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਦੇਵੀਂ ਅਤੇ ਪੰਜਵੇਂ ਸਰੂਪ ਨੂੰ , ਉਨ੍ਹਾਂ ਦੀ ਬਾਲ ਲੀਲ੍ਹਾ ਸਮੇਂ ਵਰ ਦਿੱਤਾ ਸੀ :
‘ ਦੋਹਿਤਾ, ਬਾਣੀ ਕਾ ਬੋਹਿਥਾ’
ਗੁਰਬਾਣੀ ਨੂੰ ਸੰਸਾਰੀ ਜੀਵਾਂ ਨੂਮ ਤਾਰਨ ਵਾਲਾ ਜਹਾਜ਼ ਕਿਹਾ:
‘ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ ॥
ਗੁਰ ਪ੍ਰਸਾਦਿ ਪ੍ਰਭੁ ਪਾਈਐ ਗੁਰ ਬਿਨੁ ਮੁਕਤਿ ਨ ਹੋਇ ॥’ ( ਅੰਗ 1401)
4.) ਚਉਥੇ ਸਰੂਪ ਵਿਚ :
‘ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥’ ( ਅੰਗ 982)
5.) ਪੰਜਵੇਂ ਸਰੂਪ ਵਿਚ ਆਪ ਪੋਥੀਆਂ ਲੈਣ ਵਾਸਤੇ ਮੋਹਨ ਜੀ ਪਾਸ ਜਾ ਕੇ ਗਲੀ ਵਿਚ ਬੈਠ ਕੇ ਕੀਰਤਨ ਕੀਤਾ ਤੇ ਪੋਥੀਆਂ ਪ੍ਰਾਂਪਤ ਕਰਕੇ ਅਦਬ ਨਾਲ ਪਾਲਕੀ ਸਾਕੀ ਸਾਹਿਬ ‘ਚ ਅਸਥਾਪਨ ਕਰਕੇ ਆਪ ਬਰਾਬਰ ਨਹੀਂ ਚੜ੍ਹੇ, ਘੋੜੇ ਤੇ ਅਸਵਾਰ ਨਹੀਂ ਹੋਏ ਸਗੋਂ ਨੰਗੇ ਚਰਨੀ ਚੌਰ ਕਰਦੇ ਹੋਏ ਖੱਬੇ ਪਾਸੇ ਚੱਲਦੇ ਚੱਲਦੇ ਸ੍ਰੀ ਅੰਮ੍ਰਿਤਸਰ ਪਹੁੰਚੇ । ਅਠਸਠ ਘਾਟ ਵੲਲੇ ਥੜ੍ਹੇ ਸਾਹਿਬ ਤੇ ਆਪਣੇ ਪਰਮ ਸੇਵਕ, ਸਿੱਖੀ ਦੇ ਥੰਮ੍ਹ ਬਾਬਾ ਬੁੱਢਾ ਜੀ ਨੂਮ ਸਾਰੀ ਰਾਤ ਰਾਤ ਚੌਰ ਦੀ ਸੇਵਾ ਤੇ ਪਹਿਰੇ ਤੇ ਟਿਕਾ ਕੇ ਕੀਰਤਨ ਕਰਵਾਇਆ ਤੇ ਸਾਰੀ ਬਾਣੀ ਬਾਣੀ ਦੀ ਬੀੜ ਬੰਨ੍ਹ ਕੇ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਕਰਕੇ ਫਿਰ ਕਦੇ ਆਪ ਗੱਦੀ ਵਿਛਾਕੇ ਬਰਾਬਰ ਨਹੀਂ ਸਜੇ । ਆਪ ਜੀ ਨੇ ਗੁਰਬਾਣੀ ਦਾ ਸਤਿਕਾਰ ਤੇ ਅਦਬ ਕਰਕੇ ਸਾਨੂੰ ਸਿਖਿਆ ਦਿਤੀ ਹੈ : ‘ਮੰਦਰਿ ਭਾਗੁ ਜੁਗਤਿ ਸਿਵ ਰਹਤਾ ॥’ (ਅੰਗ 1407)
ਕੋਠੜੀ ਸਾਹਿਬ ਜਿਥੇ ਰਾਤ ਨੂੰ ਸੁਖਆਸਨ ਕੀਤੇ ਉਥੇ ਹੋਰ ਪਲੰਘੇ ਤੇ ਬਰਾਬਰ , ਸਗੋਂ ਧਰਤੀ ਤੇ ਉਸ ਪਲੰਘ ਦੇ ਥੱਲੇ ਬਿਰਾਜਦੇ ਰਹੇ । ਜੋ ਹੁਣ ਤੱਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਪਲੰਘੇ ਦੇ ਥੱਲੇ ਚਿੱਟੀ ਚਾਦਰ ਯਾਦਗਾਰ ਵਜੋਂ ਚਿਛਾਈ ਜਾਂਦੀ ਹੈ ।
6.) ‘ਦਲ ਭੰਜਨ ਗੁਰ ਸੂਰਮਾਂ ਵਡ ਜੋਧਾ ਬਹੁ ਪਰਉਪਕਾਰੀ ।’ (ਵਾਰ:2 ਪੌ:48)
7.) ਸਤਵੇਂ ਪਾਤਿਸ਼ਾਹ ਜੀ ਦੇ ਦਰਬਾਰ ਵਿਚ ਦੂਰ ਦੇਸ਼ ਤੋਂ ਸੰਗਤ ਕੀਰਤਨ ਕਰਦੀ ਹੋਈ ਅਤਿਅੰਤ ਨੇੜੇ ਪਹੁੰਚੀ ਤਾਂ ਆਪ ਗੁਰਬਾਣੀ ਦਾ ਅਦਬ ਰੱਖਣ ਵਾਸਤੇ ਬੜੀ ਛੇਤੀ ਪਲੰਘੇ ਤੋਂ ਉੱਠੇ ਤੇ ਬਾਹੀ ਨਾਲ ਗੋਡਾ ਵੱਜਣ ਤੋਂ ਚੋਟ ਲੱਗ ਗਈ । ਸੰਗਤ ਨੇ ਹੈਰਾਨ ਹੋਕੇ ਪੁੱਛਣ ਤੋਂ ਕਿ ਐਨੀ ਕਾਹਲੀ ਨਾਲ ਕਿਉਂ ਉੱਠੇ ਹੋ ? ਤਾਂ ਫੁਰਮਾਇਆ ਕਿ ਭਾਈ ! ਸੰਗਤ ਗੁਰੂ ਕੀ ਬਾਣੀ ਬਾਣੀ ਪੜ ਰਹੀ ਸੀ, ਗੁਰਬਾਣੀ ਦਾ ਅਦਬ ਰੱਖਣ ਲਈ ਛੇਤੀ ਉੱਠੇ ਹਾਂ । ਜੇ ਅਸੀਂ ਹੀ ਗੁਰਬਾਣੀ ਦਾ ਅਦਬ ਨਹੀਂ ਰਖਾਂਗੇ ਤਾਂ ਹੋਰ ਕੌਣ ਰੱਖੇਗਾ ? ਬਚਨ ਕੀਤਾ :
‘ਜਿਨ ਭੈ ਅਦਬ ਨ ਬਾਣੀ ਧਾਰਾ । ਜਾਨਹੁ ਜੋ ਸਿਖ ਨਹੀਨ ਹਮਾਰਾ ।’ ( ਗੁ: ਪ੍ਰ: ਸੂ: ਰਾਸ 10, ਅੰਸੂ 21)
ਆਪ ਜੀ ਦਾ ਬੜਾ ਚਤੁਰ ਸਿਆਣਾ ਸਾਹਿਬਜ਼ਾਦਾ ਸ੍ਰੀ ਰਾਮਰਾਇ, ਜਿਸ ਨੂੰ ਹਜ਼ੂਰ ਨੇ ਬਚਨ ਕੀਤਾ ਕਿ ਅਸੀਂ ਤੇਰੀ ਰਸਨਾ ਤੇ ਵੱਸਾਂਗੇ, ਜੋ ਕਹੋਗੇ ਸੋ ਪੂਰਾ ਹੋਇਆ ਕਰੇਗਾ । ਏਸੇ ਤਰ੍ਹਾਂ ਹੀ ਹੋਇਆ , ਨਰੰਗੇ ਦੀ ਸਭਾ ਵਿਚ ਬੇਅੰਤ ਕਰਾਮਾਤਾਂ ਵਿਖਾਈਆਂ । ਹਰੋਜ਼ ਦੇ ਤੇਰ੍ਹਾਂ ਹਜ਼ਾਰ ਰੂਪੈ ਇਸਦੇ ਡੇਰੇ ਵਿਚ ਬਾਦਸ਼ਾਹ ਵਲੋਂ ਪਹੁੰਚਦੇ ਪਰ ਜਦੋਂ ਗੁਰਬਾਣੀ ਦਾ ਕੇਵਲ ਅੱਧਾ ਅੱਖਰ ( ‘ਮਿੱਟੀ ‘ਮੁਸਲਮਾਨ’ ਕੀ’ਦੀ ਥਾਂ ‘ਬੇਈਮਾਨ’ ਕਹਿ ਕੇ) ਜ਼ਬਾਨੀ ਬਦਲਿਆ ਤਾਂ ਸਤਿਗੁਰੂ ਹਰਿ ਰਾਇ ਸਾਹਿਬ ਨੇ ਅਤਯੰਤ ਨਰਾਜ਼ ਹੋ ਕੇ , ਕਹਿ ਦਿੱਤਾ ਕਿ ਵੱਡੇ ਸਤਿਗੁਰਾਂ ਦੀ ਦੁਰ ਕੀ ਬਾਣੀ ਦਾ ਅੱਖਰ ਬਦਲਣ ਵਾਲਾ ਸਾਡੇ ਮੱਥੇ ਤੱਕ ਨਾ ਲੱਗੇ । ਜਿਧਰ ਨੁਮ ਮੂੰਹ ਹੈ ਉਧਰੇ ਚਲਾ ਜਾਏ । ਸਗੋਂ ਏਥੋਂ ਤੱਕ ਕਿਹਾ ਕਿ ਕੋਈ ਵੀ ਸਿੱਖ ਪੂਜਾ ਭੇਟਾ ਨਾ ਦੇਵੇ । ਇਉਂ ਗੁਰੂ ਘਰ ਵਿਚੋਂ ਖਾਰਜ ਕੀਤਾ ।
8.) ਅਠਵੇਂ ਅਤੇ ਨੌਵੇਂ ਪਾਤਿਸ਼ਾਹ ਜੀ ਨੇ ਵੀ ਗੁਰਬਾਣੀ ਦਾ ਬਹੁਤ ਅਦਬ ਤੇ ਸਤਿਕਾਰ ਕੀਤਾ ।
9.) ਦਸਵੇਂ ਪਾਤਿਸ਼ਾਹ ਜੀ ਦੇ ਹਜ਼ੂਰ ਅੰਮ੍ਰਿ ਵੇਲੇ ਇਕ ਸਿੰਘ ਜ਼ਬਾਨੀ ਬਾਣੀ ਦਾ ਨਿਤਨੇਮ ਕਰ ਰਿਹਾ ਸੀ । ਜਦੋਂ ‘ਦਖਣੀ ਓਅੰਕਾਰ’ ਦੀ ‘ ਕਰਤੇ ਕੀ ਮਿਤ ਕਰਤਾ ਜਾਣੈ ‘ਕੈ’ ਜਾਣੈ ਗੁਰ ਸੂਰਾ ॥’ ਵਾਲੀ ਪੰਗਤੀ ਆਈ ਤਾਂ ’ਕੈ’ ਦੀ ‘ਕੇ’ ਪੜ੍ਹ ਗਿਆ । ਸਤਿਗੁਰੂ ਜੀ ਨੇ ਦੂਜੇ ਸਿੰਘ ਤੋਂ ਉਸਨੂੰ ਚਾਟਾਂ ਮਰਵਾਇਆਂ । ਭਰੇ ਦੀਵਾਨ ਵਿਚ ਉਸ ਸਿੰਘ ਨੇ ਬੇਨਤੀ ਕਿਤੀ ਕਿ ਹਜ਼ੂਰ! ਜੇ ਗੁਰਬਾਣੀ ਪੜਨ ਇਥੇ ਮਾਰ ਪੈਂਦੀ ਹੈ ਤਾਂ ਪਰਲੋਕ ਵਿਚ ਸਾਡਾ ਕੀ ਹਾਲ ਹੋਵੇਗਾ ? ਮਹਾਰਾਕ ਨੇ ਕਿਹਾ, ਸਿੰਘਾ ! ਤੂਮ ਪੰਗਤੀ ਗਲਤ ਪੜ੍ਹ ਰਿਹਾ ਸੀ, ਜਿਸ ਕਰਕੇ ਅਰਥ ਦੇ ਅਨਰਥ ਕਰ ਰਿਹਾ ਸੀ । ਤੂਮ ਸਾਡੇ ਅੰਗ ਹੀ ਕੱਟ ਰਿਹਾ ਸੈਂ, ਗੁਰਬਾਣੀ ਸਾਡਾ ਸਰੀਰ , ਅੱਖਰ ਸਾਡੇ ਅੰਗ ਤੇ ਲਗਾ ਮਾਤਰਾਂ ਰੋਮ ਹਨ ।
1. ਸ੍ਰੋਤ ਬਿ: 1755 ਸ੍ਰੀ ਸਰਬ ਲੋਹ ਗ੍ਰੰਥ
ਆਪਨਪੌ ਸ਼੍ਰੀ ਖਾਲਸਹਿ ਸੌਪਾਂ, ਦ੍ਵਤਯਿ ਰੂਪ ਸਤਿਗੁਰੂ ਗ੍ਰੰਥਾ ॥
ਬੋਲਨ ਸਤਿਗੁਰੁ ਸਬਦ-ਸੋਭਾਖਨ, ਨਾਮ ਗੋਬਿੰਦ ਕੀਰਤਨਿ ਸੰਥਾ ॥
ਗੁਨਾਨੁਵਾਦ ਪੁਨਿ ਸਿਫਤਿ ਸਲਾਹਨਿ, ਊਠਤੁ ਬੈਠਤੁ ਸੈਨ ਕਰੰਥਾ ॥
ਪਾਵਨ ਪੰਥ ਖਾਲਸਹਿ ਪ੍ਰਗਟਯੋ, ਚਾਰ ਵਰਨ ਆਸ਼੍ਰਮ ਸੁਭ ਪੰਥਾ ॥੧॥
ਇਨ ਕੇ ਦਰਸ ਸਤਿਗੁਰੁ ਕੋ ਦਰਸਨ, ਬੋਲਨ ਗੁਰੂ ਸਬਦੁ ਗੁਰੁ ਗ੍ਰੰਥਾ ॥
ਦ੍ਵਾਦਸਿ ਰੂਪ ਸਤਿਗੁਰੁ ਏ ਕਹਿਯਤਿ, ਦ੍ਵਾਦਸਿ-ਭਾਨੁ ਪ੍ਰਗਟ ਹਰਿ ਸੰਤਾ ॥
ਪ੍ਰਤਯਖ ਕਲਾ ਪਾਰਬ੍ਰਹਮ ਧਣੀਛੈ, ਗ੍ਰੰਥਿ ਪੰਥ ਖਾਲਸ ਵਰਤੰਤਾ ॥
ਦਾਸ ਗੋਬਿੰਦ ਫਤਹ ਸਤਿਗੁਰੂ ਕੀ, ਖਾਸ ਗ੍ਰੰਥ ਗੁਰੁ ਰੂਪ ਬਦੰਤਾ ॥੨॥ਦੁਪਦ੧॥
– ਸ੍ਰੀ ਸਰਬ ਲੋਹ ਗ੍ਰੰਥ, ਦੂਜਾ ਹਿੱਸਾ, ਅੰਗ 496.
2. ਭਾਈ ਨੰਦ ਲਾਲ ਜੀ ਬਿ: 1752 ਮਘਰ ਸੁਦੀ ਨੋਵੀਂ
ਸ੍ਰੀ ਗੁਰੂ ਵਾਚ
ਦੋਹਰਾ
ਤੀਨ ਰੂਪ ਹੈ ਮੋਹਿ ਕੇ ਸੁਣਹੁ ਨੰਦ ਚਿੱਤ ਲਾਇ
ਨਿਰਗੁਣ ਸੁਰਗੁਣ ਗੁਰਸ਼ਬਦ ਹੈਂ ਕਹੇ ਤੋਹਿ ਸਮਝਾਇ ॥੧੦॥
ਚੌਪਈ
ਏਕ ਰੂਪ ਤਿਹ ਗੁਣ ਤੇ ਪਰੇ
ਨੇਤ ਨੇਤ ਜਿਹ ਨਿਗਮ ਉਚਰੇ ॥੧੧॥
ਘਟਿ ਘਟਿ ਬਿਆਪਕ ਅੰਤਰ ਜਾਮੀ
ਪੂਰ ਰਹਿਓ ਜਿਓਂ ਜਲ ਘਟ ਪਾਨੀ ॥੧੨॥
ਰੋਮ ਰੋਮ ਅੱਛਰ ਸੋ ਲਹੋ
ਜਦਾਰਥ ਬਾਤ ਤੁਮ ਸੋਂ ਸਤਿ ਕਹੋਂ ॥੧੩॥
ਜੋ ਸਿੱਖ ਗੁਰ ਦਰਸ਼ਨ ਕੀ ਚਾਹਿ
ਦਰਸ਼ਨ ਕਰੇ ਗੰ੍ਰਥ ਜੀ ਆਹਿ ॥੧੪॥
ਪਰਭਾਤ ਸਮੇਂ ਕਰਕੇ ਇਸਨਾਨ
ਤੀਨ ਪਰਦਛਣਾਂ ਕਰੇ ਸੁਜਾਨ ॥੧੫॥
ਦੋਹਰਾ
ਹਾਥ ਜੋੜ ਕਰ ਅਦਬ ਸੋਂ ਬੈਠੇ ਮੋਹਿ ਹਜ਼ੂਰ
ਸੀਸ ਟੇਕ ਗੁਰ ਗਰੰਥ ਜੀ ਬਚਨ ਸੁਣੇ ਸੋ ਹਜ਼ੂਰ ॥੧੬॥
ਚੌਪਈ
ਸ਼ਬਦ ਸੁਣੇ ਗੁਰ ਹਿਤ ਚਿਤ ਲਾਏ
ਗਿਆਨ ਸ਼ਬਦ ਗੁਰ ਸੁਣੇ ਸੁਣਾਏ ॥੧੭॥
ਜੋ ਮਮ ਸਾਥ ਚਾਹੇ ਕਰ ਬਾਤ
ਗ੍ਰੰਥ ਜੀ ਪੜ੍ਹੇ ਸੁਣੇ ਬਿਚਾਰੇ ਸਾਥ ॥੧੮॥
ਜੋ ਮੁਝ ਬਚਨ ਸੁਣਨ ਕੀ ਚਾਇ
ਗ੍ਰੰਥ ਪੜੇ ਸੁਣੇ ਚਿੱਤ ਲਾਇ ॥੧੯॥
ਮੇਰਾ ਰੂਪ ਗ੍ਰੰਥ ਜੀ ਜਾਣ
ਇਸ ਮੇਂ ਭੇਤ ਨਹੀਂ ਕੁਝ ਮਾਨ ॥੨੦॥
ਤੀਸਰ ਰੂਪ ਸਿੱਖ ਹੈਂ ਮੋਰ
ਗੁਰਬਾਣੀ ਰੱਤ ਜਿਹ ਨਿਸ ਭੋਰ ॥੨੧॥
ਵਿਸਾਹ ਪ੍ਰੀਤ ਗੁਰ ਸ਼ਬਦ ਜੋ ਧਰੇ
ਗੁਰ ਕਾ ਦਰਸ ਨਿੱਤ ਉੱਠ ਕਰੇ ॥੨੨॥
ਗਿਆਨ ਸ਼ਬਦ ਗੁਰੂ ਸੁਣੇ ਸੁਣਾਇ
ਜਪੁ ਜੀ ਜਾਪੁ ਪੜ੍ਹੇ ਚਿੱਤ ਲਾਇ ॥੨੩॥
ਗੁਰਦਵਾਰ ਕਾ ਦਰਸ਼ਨ ਕਰੈ
ਪਰ-ਦਾਰਾ ਕਾ ਤਿਆਗ ਜੋ ਕਰੈ ॥੨੪॥
ਗੁਰ ਸਿਖ ਸੇਵਾ ਕਰੇ ਚਿਤ ਲਾਇ
ਆਪਾ ਮਨ ਕਾ ਸਗਲ ਮਿਟਾਇ ॥੨੫॥
ਇਨ ਕਰਮਨ ਮੇਂ ਜੋ ਪਰਧਾਨ
ਸੋ ਸਿਖ ਰੂਪ ਮੇਰਾ ਪਹਿਚਾਨ ॥੨੬॥
ਦੋਹਰਾ
ਐਸੇ ਗੁਰਸਿਖ ਮਾਨ ਹੈ ਸੇਵਾ ਕਰੇ ਜੋ ਕੋਇ
ਤਨ ਮਨ ਧਨ ਪੁੰਨ ਅਰਪ ਕੇ ਸੇ ਮੁਝ ਸੇਵਾ ਹੋਇ ॥੨੭॥
ਐਸੇ ਗੁਰਸਿਖ ਸੇਵ ਕੀ ਮੋਹਿ ਪਹੁਚੇ ਆਇ
ਸੁਣਹੁ ਨੰਦ ਚਿਤ ਦੇਇ ਕਰ ਮੁਕਤਿ ਬੈਕੁੰਠ ਜਾਇ ॥੨੮॥
ਨੰਦ ਲਾਲ ਵਾਚ
ਨਿਰਗੁਣ ਸੁਰਗੁਣ ਗੁਰਸ਼ਬਦ ਜੀ ਕਹੇ ਰੂਪ ਤੁਮ ਤੀਨ
ਨਿਰਗੁਣ ਰੂਪ ਨਹੀ ਵੇਖੀਏ ਸਰਗੁਣ ਸਿੱਖ ਅਧੀਨ ॥੨੯॥
ਚੌਪਈ
ਤੁਮਰਾ ਨਿਰਗੁਣ ਰੂਪ ਅਪਾਰਾ
ਸੋ ਕਿਸ ਵੇਖੈ ਦੀਨ ਦਿਆਰਾ ॥੩੦॥
ਜਗਤ ਗੁਰੂ ਤੁਮ ਕਹੋ ਸਵਾਮੀ
ਘਟਿ ਘਟਿ ਵਾਸੀ ਅੰਤਰ ਜਾਮੀ ॥੩੧॥
ਸ੍ਰੀ ਗੁਰੂ ਵਾਚ
ਸੁਣ ਸਿਖ ਭਾਈ ਨੰਦ ਸੋ ਲਾਲ
ਤੁਮ ਸੁਣ ਹਮਰੇ ਬਚਨ ਰਸਾਲ਼ ॥੩੨॥
ਗੁਰ ਸਿਖ ਸੁਰਗੁਣ ਰੂਪ ਸੁਜਾਨ
ਪ੍ਰਿਥਮ ਸੇਵ ਗੁਰ ਹਿਤ ਚਿਤ ਕਾਨ ॥੩੩॥
ਗੁਰ ਸਿਖ ਸੇਵ ਸ਼ਬਦ ਜੋ ਗਹੇ
ਸ਼ਬਦ ਸਰੂਪ ਸੋ ਇਹ ਬਿਧ ਲਹੇ ॥੩੪॥
ਸ਼ਬਦ ਰੂਪ ਸਰੂਪ ਵਾਕ ਜੋ ਧਾਰੇ
ਤਿਸ ਤੇ ਲਖੈਂ ਅਪਰ ਅਪਾਰੇ ॥੩੫॥
ਤੇ ਮੈਂ ਗੋਸ਼ਟ ਕਹੀ ਸੋ ਭਾਈ
ਪੜ੍ਹੇ ਸੁਣੇ ਜੋ ਚਿਤ ਹਿਤ ਲਾਈ ॥੩੬॥
ਤਿਸ ਕੀ ਮਹਿਮਾ ਕਹੁੰ ਬਖਾਣ
ਜੋਤੀ ਜੋਤਿ ਮਿਲੇ ਮੋਹਿ ਮਾਨ ॥੩੭॥
ਸੰਮਤ ਸਤਰਾ ਸਹਿਸ ਸੋ ਬਾਵਣ
ਮੱਘਰ ਸੁਦੀ ਨੌਮੀ ਸੁਖ ਦਾਵਣ ॥੩੮॥
ਸੁਰ ਗੁਰ ਵਾਰ ਸਤੱਦਰੂ ਤੀਰ
ਬਚਨ ਕਹੇ ਨੰਦ ਲਾਲ ਸੋ ਬੀਰ ॥੩੯॥
ਦੋਹਰਾ
ਵਾਹਿਗੁਰੂ ਗੁਰ ਜਾਪਏ ਵਾਹਿਗੁਰੂ ਕਰ ਧਿਆਨ
ਮੁਕਤ ਲਾਭ ਸੋ ਹੋਇ ਹੈਂ ਗੁਰ ਸਿਖ ਰਿਦਿ ਮਹਿ ਮਾਨ ॥੪੦॥
3. ਭਾਈ ਪ੍ਰਹਲਾਦ ਸਿੰਘ ਜੀ ਬਿ: 1752
ਦੋਹਰਾ
ਗੁਰੂ ਖਾਲਸਾ ਮਾਨੀਅਹਿ, ਪਰਗਟ ਗੁਰੂ ਕੀ ਦੇਹ
ਜੋ ਸਿਖ ਮੋ ਮਿਲਬੇ ਚਹਿਹ, ਖੋਜ ਇਨਹੁ ਲੇਹੁ ।24। ..
ਅਕਾਲ ਪੁਰਖ ਕੇ ਬਚਨ ਸਿਉ , ਪ੍ਰਗਟ ਚਲਾਯੋ ਪੰਥ
ਸਭ ਸਿਖਨ ਕੋ ਬਚਨ ਹੈ , ਗੁਰੂ ਮਾਨੀਅਹੁ ਗ੍ਰੰਥ ।30।
ਥਾਪ ਚਲਯੋ ਜੋ ਜਗਤ ਮਂ ਤਿਨਹਿ ਨਿਵਾਵਉ ਮਾਥੁ
ਵਾਹਿਗੁਰੂ ਕੇ ਮੰਤ੍ਰ ਬਿਨ, ਮਿਥਿਆ ਸਾਰੀ ਗਾਥ ।31।
4. ਭਾਈ ਦੈਯਾ ਸਿੰਘ ਰਹਿਤਨਾਮਾ ( ਪੰਜ ਪਿਆਰੇ ‘ਚ)
ਸ੍ਰੀ ਅਕਾਲ ਪੁਰਖ ਕੇ ਬਚਨ ਸਿਉਂ ਪ੍ਰਗਟਿਓ ਪੰਥ ਮਹਾਨ
ਗ੍ਰੰਥ ਪੰਥ ਗੁਰੂ ਮਾਨੀਏ ਤਾਰੇ ਸਕਲ ਕੁਲਾਨ ।
5. ਭਾਈ ਚਉਂਪਾ ਸਿੰਘ ਰਹਿਤਨਾਮਾ ( ਗੁਰੂ ਸਾਹਿਬ ਦਾ ਖਿਡਾਵਾ)
ਗੁਰੂ ਕਾ ਸਿਖ ਲੜਕਾ ਅਚੇਤ ਗ੍ਰੰਥ ਸਾਹਿਬ ਜੀ ਦੇ ਪਾਠ ਨੂੰ ਨਾ ਬੈਠਾਏ । ਸਿਖਲਾਣੇ ਵਾਲੇ ਪਾਸ ਬੈਠਾ ਰਹੇ । ਅਦਬ ਦੱਸੇ । ਗ੍ਰੰਥ ਸਾਹਿਬ ਨੁੰ ਗੁਰੂ ਕਰਿ ਜਾਣੇ ।
ਗੁਰੂ ਕਾ ਸਿਖ ਪਾਠ ਕਰਨ ਬੈਟੇ ਗ੍ਰੰਥ ਜੀ ਦਾ ਸੁਚੇਤ ਇ ਬੈਠੇ । ਨੱਕ ਪਿੰਡਾ ਖੁਰਕ ਕੇ ਹੱਥ ਧੋਇ ਲਏ ਸਾਖ –
“ਪੋਥੀ ਪਰਮੇਸਰ ਕਾ ਥਾਨੁ !”
ਗੁਰੂ ਕਾ ਸਿਖ, ਗ੍ਰੰਥ ਸਾਹਿਬ ਜੀ ਪੜ੍ਹਕੇ ਭੋਗ ਪਾਵਣ ਲਗੇ ਤਾਂ –
ਜਪੁ ਸਲੋਕ ਪੜ੍ਹ ਕੇ ਭੋਗ ਪਾਏ – ‘ਕੇਤੀ ਛੁਟੀ ਨਾਲ’ ।

ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਇਤਹਾਸ

1. ਸ੍ਰੋਤ ਭਾਈ ਹਰਿਦਾਸ ਜੀ ਦੀ ਡਾਇਰੀ (ਗੁਹਜ ਪੋਥੀ)
ਗੁਰੂ ਗੋਬਿੰਦ ਸਿੰਘ ਜੀ ਨੇ ਕੱਤਕ ਵਦੀ ਮਸਿਆ ਸੰਮਤ 1765 ਬਿ: ਤੇ ਸ੍ਰੀ ਤਖ਼ਤ ਹਜ਼ੂਰ ਸਾਹਿਬ ਜੀ ਵਾਲੀ ਜਗ੍ਹਾ ਤੇ ਸ੍ਰੀ ਅਖੰਡ ਪਾਠ ਪ੍ਰਾਰੰਭ ਕਰਾਇਆ । ਮ੍ਰਯਾਦਾ ਸਾਰੀ ਦਮਦਮੇ ਸਾਹਿਬ ਵਾਲੀ ਰਖੀ । ਮਾਹਰਾਜਸਾਹਿਬ ਜੀ ਨੇ ਚਿੱਟਾ ਪੁਸ਼ਾਕਾ ਪਹਿਨ ਕੇ ਸਾਰਾ ਪਾਠ ਇੱਕ ਚੌਂਕੜੇ ਬੈਠ ਕੇ ਸੁਣਿਆ । ਸੋ ਕੱਤਕ ਸੂਦੀ ਦੂਜ ਸੰਮਤ 1765 ਬਿ: ਨੂੰ ਸੁਬ੍ਹਾ ਸ੍ਰੀ ਅਖ਼ੰਡ ਪਾਠ ਦਾ ਭੋਗ ਪਾਇਆ ਉਪਰੰਤ ਜਪੁਜੀ ਸਾਹਿਬ ਪੜ੍ਹ ਕੇ ਅਰਦਾਸ ਸੋਧ ਕੇ, ਪੰਜਾਂ ਸਿੰਘਾਂ ਨੂੰ
1. ਭਾਈ ਗੁਰਬਖਸ਼ ਸਿੰਘ ਜੀ ਜਿਹਨਾਂ ਦੀ ਸ਼ਹੀਦ ਗੰਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪਿਛੇ ਹੈ 30 ਹਜਾਰ ਅਬਦਾਲੀ ਫੌਜ ਦਾ ਮੁਕਾਬਲਾ ਕੀਤਾ ।
2. ਬਾਬਾ ਦੀਪ ਸਿੰਘ ਜੀ ਸ਼ਹੀਦ
3. ਪਿਆਰੇ ਭਾਈ ਧਰਮ ਸਿੰਘ ਜੀ
4. ਭਾਈ ਸੇਵਾ ਸਿੰਘ ਜੀ ਸੇਵਾਦਾਰ ਸ੍ਰੀ ਹਜ਼ੂਰ ਸਾਹਿਬ ਦੇ
5. ਭਾਈ ਹਰਿ ਸਿੰਘ ਜੀ ਸਤਿਗੁਰੂ ਸਾਹਿਬ ਜੀ ਦੀ ਲਿਖਦੇ ਸੀ ।
ਇਹਨਾ ਪੰਜਾਂ ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਤਾਬਿਆ ਖੜੇ ਕਰ ਕੇ ਪੰਜ ਪੈਸੇ ਨਲੇਰ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੱਖ ਮੱਥਾ ਟੇਕਿਆ । ਪੰਜ ਪ੍ਰਕਰਮਾਂ ਕੀਤੀਆਂ । ਗੁਰਤਾ ਗੱਦੀ ਦਾ ਤਿਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਾਇਆ । ਤਿਲਕ ਚੰਦਨ ਤੇ ਸੁਚੇ ਕੇਸਰ ਦਾ ਲਾਇਆ ਤੇ ਆਗਿਆ ਕੀਤੀ ਕੇ –
ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ ॥
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ ॥
ਗੁਰੂ ਗ੍ਰੰਥ ਜੀ ਮਾਨਿਯੋ ਪ੍ਰਗਟ ਗੁਰਾਂ ਕੀ ਦੇਹ ॥
ਜੋ ਪ੍ਰਭ ਕੋ ਮਿਲ੍ਯੋ ਚਹੈ ਖੋਜ ਸ਼ਬਦ ਮੈ ਲੇਹ ॥
ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ ॥
ਖੁਆਰ ਹੋਇ ਸਭ ਮਿਲੈਂਗੇ ਬਚੇ ਸਰਨ ਜੋ ਹੋਇ ॥
ਗੁਰਤਾ ਗੱਦੀ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ੀ ਤੇ ਸਭ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨੀਂ ਪਾਇਆ । ਫਿਰ ਕੜਾਹ ਪ੍ਰਸ਼ਾਦਿ ਵਰਤਾਇਆ ਤੇ ਤਿੰਨ ਦਿਨਾਂ ਤੱਕ ਲੰਗਰ ਇਕ ਰਸ ਸ਼ੁਰੂ ਕਰ ਦਿੱਤਾ । ਫਿਰ ਆਪ ਜੀ ਕੱਤਕ ਸੁਦੀ ਪੰਚਵੀਂ ਸੰਮਤ 1765 ਬਿ: ਨੂੰ ਜੌਤੀ ਜੋਤ ਸਮਾਏ ।
2. ਸ੍ਰੋਤ ਭੱਟ ਵਹੀ ਭਾਈ ਨਰਬਦ ਸਿੰਘ ਭੱਟ ਬਚਾ ਕੇਸ਼ੋ ਸਿੰਘ ਦਾ, ਭੱਟ ਵਹੀ ਭਾਦਸੋ
ਗੁਰੂ ਗੋਬਿੰਦ ਜੀ ਮਹਲ ਦਸਮਾਂ ਬੇਟਾ ਗੁਰੂ ਤੇਗ ਬਹਾਦਰ ਜੀ ਕਾ ਪੋਤਾ ਗੁਰੂ ਹਰਿ ਗੋਬਿੰਦ ਜੀ ਕਾ ਪੜਪੋਤਾ ਗੁਰੂ ਅਰਜਨ ਜੀ ਕਾ ਬੰਸ ਗੁਰੂ ਰਾਮਦਾਸ ਜੀ ਕੀ ਸੂਰਜ ਬੰਸੀ ਗੋਸਲ ਗੋਤਰਾ ਸੋਢੀ ਖਤਰੀ ਬਾਸੀ ਅਨੰਦਪੁਰ ਪ੍ਰਗਨਾ ਕਹਿਲੂਰ ਮੁਕਾਮ ਨਦੇੜ ਤੱਟ ਗੋਦਾਵਰੀ ਦੇਸ ਦਖਨ ਸੰਤ ਸਤਰਾਂ ਸੌ ਪੈਂਸਠ ਕਾਰਤਕ ਮਾਸ ਕੀ ਚਉਥ ਸੁਕਲਾ ਪਖੇ ਬੁਧਵਾਰ ਕੇ ਦਿਹੁ ਭਾਈ ਦੈਆ ਸਿੰਘ ਸ੍ਰੀ ਗ੍ਰੰਥ ਸਾਹਿਬ ਲੈ ਆਏ । ਗੁਰੂ ਜੀ ਨੇ ਪਾਂਚ ਪੈਸੇ ਨਰੀਏਰ ਆਗੇ ਭੇਟਾ ਰਾਖ ਮਾਥਾ ਟੇਕਾ । ਸਰਬੱਤ ਸੰਗਤ ਸੇ ਕਹਾ ਮੇਰਾ ਹੁਕਮ ਹੈ ਮੇਰੀ ਜਗ੍ਹਾ ਸ੍ਰੀ ਗ੍ਰੰਥ ਜੀ ਕੋ ਜਾਨਨਾ । ਜੋ ਸਿੱਖ ਜਾਨੇਗਾ ਤਿਸ ਕੀ ਘਾਲ ਥਾਇ ਪਏਗੀ ਗੁਰੂ ਤਿਸ ਕੀ ਬਹੁੜੀ ਕਰੇਗਾ ਸਤ ਕਰ ਮਾਨਨਾਂ ।
ਸ੍ਰੀ ਮੁਖਬਾਕ ਪਾਤਸ਼ਾਹੀ 10
ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ।
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ।1।
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ।
ਜਾ ਕਾ ਹਿਰਦਾ ਸੁਧ ਹੈ ਖੋਜ ਸ਼ਬਦ ਮੇਂ ਲੇਹ ।2।
3. ਸ੍ਰੋਤ ਭਾਈ ਸੋਹਣ ਸਿੰਘ ਗੁਲਾਟੀ ਗੁਰਬਿਲਾਸ ਪਾਤਸ਼ਾਹੀ ਛੇਵੀਂ ਅਧਿ: ਚੋਥਾ 1718 ਈ:
* ਕਵੀ ਦਾਅਵਾ ਕਰਦੲਹੈ ਜੋ ਕਥਾ ਭਾਈ ਮਨੀ ਸੀੰਘ ਤੋਂ ਗੁਰਦੁਆਰਾ ਨਾਨਕਸਰ ਪਿੰਡ ਬਾਗ਼ਾਂ ਵਾਲੇ, ਜ਼ਿਲਾ ਝੰਗ ਵਿਚ ਭਾਈ ਭਗਤ ਸਿੰਘ ਸਿੱਕਾ ਆਦਿ ਸ੍ਰੋਤਿਆਂ ਸਮੇਤ ਸੁਣੀ ਸੀ , ਉਸ ਨੁਮ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਰੂਪ ਕਲਮਬੰਦ ਕੀਤਾ ..
ਗੁਰੂ ਗ੍ਰੰਥ ਕਲਜੁਗ ਭਯੋ ਸ੍ਰੀ ਗੁਰ ਰੂਪ ਮਹਾਨ ॥ ਦਸ ਪਾਤਸ਼ਾਹੀਆਂ ਰੂਪ ਇਹ ਗ੍ਰੰਥ ਜੀ ਜਾਨ ॥
ਗੁਰੂ ਦਰਸ ਜਿਹ ਦੇਖਨਾਂ ਸ੍ਰੀ ਗੁਰੂ ਗ੍ਰੰਥ ਦਰਸਾਇ ॥
ਤਾਤ ਕਰਨ ਗੁਰ ਸਿਉਂ ਚਹੇ ਪਢੇ ਗ੍ਰੰਥ ਮਨ ਲਾਇ ॥
4. ਸ੍ਰੋਤ ਕਵੀ ਕਾਇਰ ਸਿੰਘ ਲਹੌਰੀ 1808 ਬਿ: ( 1751 ਈ: ) ਭਾਈ ਮਨੀ ਸਿੰਘ ਮਤ ਵਿਖਿਆਨ ਅਧਿਆਇ ਇਕੀਸਮੋ
* ਇਸ ਨੇ ਦਾਅਵਾ ਕੀਤਾ ਹੈ ਉਸਨੇ ਹਜ਼ਰੀ ਭਾਈ ਮਨੀ ਸਿੰਘ ਅਤੇ ਗੁਰਸਿਖਾਂ ਪਾਸੋਂ ਪਾਸੋਂ ਸੁਣ ਲਿਖਿਆ ਹੈ …
ਗੁਰਿਆਈ ਕਾ ਨਹਿ ਅਬ ਕਾਲ ।
ਤਿਲਕ ਨਾ ਦੇਵਹਿਗੇ ਕਿਸ ਭਾਲ ॥96॥
ਲੜ ਪਕੜਾਇ ਸਬਦ ਕਾ ਰੂਪ ।
ਜੋ ਮਾਨੇ ਸੋ ਸਿੰਘ ਅਨੂਪ ॥97॥
ਦਰਸਨ ਗੁਰ ਕਾ ਹੈ ਸਾਵਧਾਨ ।
ਸ੍ਰੀ ਗ੍ਰੰਥ ਜੀ ਸਾਹਿਬ ਮਾਨ ।
ਲੈ ਆਵੋ ਤਾ ਕੋ ਯਾ ਥਾਨਾ ।
ਲੈ ਆਏ ਗੁਰ ਦਸਮ ਸੁਜਾਨਾ ॥98॥ …
ਲੈ ਕੇ ਤਾਹਿ ਅਰਪ ਕੀ ਬੰਚਨ ।
ਪ੍ਰਦਖਨ ਕਰਤੇ ਮਨ ਰੰਗਨ ॥100॥
ਯਾ ਸਮ ਔਰ ਕੋਈ ਗੁਰ ਨਾਹੀ ।
ਬਿਨਾ ਕਾਨ ਸਚੁ ਬਾਕ ਤਨਾਹੀ ॥101॥ …
ਗ੍ਰੰਥ ਗੁਰੂ ਮੈ ਨਿਹਚਾ ਧਾਰੇ ।
ਤਾ ਬਿਨ ਚਾਹ ਨਾ ਧਰੋ ਪਿਯਾਰੇ ।
ਤਾਂ ਕੀ ਵਾਂਛਾ ਸਭ ਗੁਰ ਪੂਰੈ ।
ਯਾ ਪਰ ਨਿਸਚਾ ਭ੍ਰਮ ਸਭ ਦੂਰੇ ॥136॥
5. ਸ੍ਰੋਤ ਕੇਸਰ ਸਿੰਘ ਛਿੱਬਰ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ਚਰਨ ਦਸਵਾਂ 1826 ਬਿ: ( 1769 ਈ:)
“ ਗਰੀਬ ਨਿਵਾਜ਼ ! ਸਿੱਖ-ਸੰਗਤਿ ਹੈ ਤੇਰੀ , ਇਸ ਦਾ ਕੀ ਹਵਾਲ ?”
ਬਚਨ ਕੀਤਾ : “ ਗ੍ਰੰਥ ਹੈ ਗੁਰੂ , ਲੜ ਪਕੜੋ ਅਕਾਲ” ॥ 679॥
ਆਪਸ ਵਿਚਿ ਕਰਨਾ ਪਿਆਰ , ਪੰਥ ਦੇ ਵਾਧੇ ਨੂੰ ਲੋਚਣਾ ।
ਆਗਿਆ ਗ੍ਰੰਥ ਸਾਹਿਬ ਦੀ ਕਰਨੀ , ਸ਼ਬਦ ਦੀ ਖੋਜਣਾ ॥680॥
ਜੋਤ ਨਾਲ ਜੋਤ ਜਾਇ ਅਕਾਲ ਪੁਰਖ ਵਿਚਿ ਸਮਾਣੀ ।
ਰਾਤੋ ਰਾਤੀਂ ਕੀਤਾ ਸਿਸਕਾਰੁ ,
ਇਸਨਾਨ ਕਰਾਇ ਗੁਲਾਬ ਅਤੇ ਗੰਗਾ ਦਾ ਪਾਣੀ ॥ 682॥
6. ਸ੍ਰੋਤ ਕੇਸਰ ਸਿੰਘ ਛਿੱਬਰ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ਚਰਨ ਚੋਧਵਾਂ 1826 ਬਿ: ( 1769 ਈ:)
ਦਸਵਾਂ ਪਾਤਸ਼ਾਹ ਗੱਦੀ ਗੁਰਿਆਈ ਦੀ ਗ੍ਰੰਥ ਸਾਹਿਬ ਨੂੰ ਦੇ ਹੈ ਗਿਆ ।
ਅੱਜ ਪ੍ਰਤਖ ਗੁਰੂ ਅਸਾਡਾ ਗ੍ਰੰਥ ਸਾਹਿਬ ਹੈ ,
ਸੋਈ ਗਿਆ , ਜੋ ਗ੍ਰੰਥੋ ਗਿਆ ॥ 264॥
ਜਿਤਨਾ ਹੋਇ ਆੲਵੈ , ਤਿਤਨਾ ਗ੍ਰੰਥ ਸਾਹਿਬ ਦੇ ਬਚਨ ਕਮਾਵੈ ।
ਬਿਨਾਂ ਗ੍ਰੰਥ ਕੋਈ ਹੋਰ ਨਾ ਜਾਣੇ, ਗ੍ਰੰਥ ਸਾਹਿਬ ਹੈਨਿ ਦੁਇ ਸਕੇ ਭਾਈ ।
ਇਕ ਹੈ ਵਡਾ ਇਕ ਛੋਟਾ ਕਹਾਈ ॥265॥
7. ਸ੍ਰੋਤ ਕਵੀ ਸਰੂਪ ਦਾਸ ਭੱਲਾ ਮਹਿਮਾ ਪ੍ਰਕਾਸ਼ 1833
ਤਬ ਸਿਖਾਂ ਨੇ ਪੂਛਾ ਅਬ ਦਰਸ਼ਨ ਕਹਾਂ ਕਰਿਹ
ਸਤਿਗੁਰ ਦੀਨ ਦਇਆਲ ਬਚਨ ਕੀਆ –
ਜੌ ਦਸ ਹਮਾਰੇ ਰੂਪ ਪੂਰਨ ਭਏ ।
ਅਬ ਮੇਰੀ ਜਾਹਗਾ ਗੁਰੂ ਗ੍ਰੰਥ ਸਾਹਿਬ ਕਾ ਪਾਠ ਕਰਨਾ ।
ਮੇਰੇ ਸੇ ਬਾਤਾਂ ਹੋਇਗੀ …
ਨਿਜ ਪਸ ਨਿਰਬਾਨ ਮੇਂ ਪ੍ਰਭ ਲੀਨ ਭਏ । ..
ਸਸਕਾਰ ਗੁਰੂ ਜੀ ਕੇ ਸਰੀਰ ਕਾ ਕੀਆ ।
ਸ੍ਰੀ ਗੁਰੂ ਸਾਹਿਬ ਜੀ ਕੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਕੋ ਜਾਨਨਾ ।
8. ਸ੍ਰੋਤ ਭਾਈ ਸਰੂਪ ਸਿੰਘ ਕੋਸ਼ਿਕ ਗੁਰੂ ਕੀਆਂ ਸਾਖੀਆਂ ਸਾਖੀ 111-112 1790 ਈ:
ਗੁਰੂ ਜੀ ਨੇ ਦੈਆ ਸਿੰਘ ਸੇ ਕਹਾ ਭਾਈ ਸਿੱਖਾ ਸ੍ਰੀ ਗ੍ਰੰਥ ਜੀ ਲੈ ਆਈਏ । ਅਸਾਂ ਇਸੇ ਗੁਰਤਾ ਦੇਨੀ ਹੈ ਬਚਨ ਪਾਇ ਭਾਈ ਦੈਆ ਸਿੰਘ ਨੇ ਸ੍ਰੀ ਗੁਰੂ ਜੀ ਲਿਆਇ ਪ੍ਰਕਾਸ ਕੀਆ । ਪਾਂਚਾ ਅੰਮ੍ਰਿਤ ਤਿਆਰ ਕਰਕੇ ਏਕ ਸਿੱਖ ਨੇ ਚਚੌਕੀ ਤੇ ਲਾਇ ਰਾਖਾ । ਅਰਦਾਸ ਉਪਰੰਤ ਸਤਿਗੁਰੂ ਜੀ ਸ੍ਰੀ ਗ੍ਰੰਥ ਸੇ ਗੁਰਤਾ ਦੇਨੇ ਲਾਗੇ । ਗੁਰੂ ਸਾਹਿਬ ਨੇ ਪਾਂਚ ਪੈਸੇ ਨਰੀਏਰ ਹਾਥ ਮੇਂ ਲੇ ਭਾਈ ਦੈਆ ਸਿੰਘ ਸੇ ਕਾ ਇਨੇ ਸ੍ਰੀ ਗ੍ਰੰਥ ਜੀ ਆਗੇ ਟਿਕਾਇ ਦਿਉ ਸ੍ਰੀ ਮੁਖ ਥੀਂ ਇੰਜ ਬਚਨ ਹੋਆ :
ਦੋਹਰਾ॥
ਆਗਿਆ ਭਈ ਅਕਾਲ ਕੀ, ਤਬੀ ਚਲਾਯੋ ਪੰਥ ।
ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ॥1॥
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ।
ਜਾ ਕਾ ਹਿਰਦਾ ਸੁਧ ਹੈ ਖੋਜ ਸ਼ਬਦ ਮੇਂ ਲੇਹ ॥2॥
ਇਨ੍ਹਾਂ ਸਲੋਕਾਂ ਉਪਰੰਤ ਸਤਿਗੁਰਾਂ ਧੀਮੀ ਅਵਾਜ਼ ਸੇ ਆਪਣੀ ਰਸਨਾ ਸੇ ਏਕ ਸ਼ਬਦ ਕਾ ਉਚਾਰਨ ਕੀਆ :
ਮਾਰੂ ਮਹਲਾ ੫ ॥
ਖੁਲਿਆ ਕਰਮੁ ਕ੍ਰਿਪਾ ਭਈ ਠਾਕੁਰ ਕੀਰਤਨੁ ਹਰਿ ਹਰਿ ਗਾਈ ॥
ਸ੍ਰਮੁ ਥਾਕਾ ਪਾਏ ਬਿਸ੍ਰਾਮਾ ਮਿਟਿ ਗਈ ਸਗਲੀ ਧਾਈ ॥੧॥
ਅਬ ਮੋਹਿ ਜੀਵਨ ਪਦਵੀ ਪਾਈ ॥
ਚੀਤਿ ਆਇਓ ਮਨਿ ਪੁਰਖੁ ਬਿਧਾਤਾ ਸੰਤਨ ਕੀ ਸਰਣਾਈ ॥੧॥ ਰਹਾਉ ॥
ਕਾਮੁ ਕ੍ਰੋਧੁ ਲੋਭੁ ਮੋਹੁ ਨਿਵਾਰੇ ਨਿਵਰੇ ਸਗਲ ਬੈਰਾਈ ॥
ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ ॥੨॥
ਸੁਖ ਸੀਤਲ ਸਰਧਾ ਸਭ ਪੂਰੀ ਹੋਏ ਸੰਤ ਸਹਾਈ ॥
ਪਾਵਨ ਪਤਿਤ ਕੀਏ ਖਿਨ ਭੀਤਰਿ ਮਹਿਮਾ ਕਥਨੁ ਨ ਜਾਈ ॥੩॥
ਨਿਰਭਉ ਭਏ ਸਗਲ ਭੈ ਖੋਏ ਗੋਬਿਦ ਚਰਣ ਓਟਾਈ ॥
ਨਾਨਕੁ ਜਸੁ ਗਾਵੈ ਠਾਕੁਰ ਕਾ ਰੈਣਿ ਦਿਨਸੁ ਲਿਵ ਲਾਈ ॥੪॥੬॥
9. ਸ੍ਰੋਤ ਭਾਈ ਭੂਪ ਸਿੰਘ ਸੁਧਰਮ ਮਾਰਗ ਗ੍ਰੰਥ ਅਧਿ: ਚੌਥਾ , 1860ਬਿ: ( 1803 ਈ: )
ਅਕਾਲ ਪੁਰਖ ਕੇ ਬਚਨ ਸਿਉ ਪ੍ਰਗਟਿਓ ਪੰਥ ਮਹਾਨ ।
ਗ੍ਰੰਥ ਪੰਥ ਗੁਰ ਮਾਨੀਐ ਤਾਰੇ ਸਕਲ ਕੁਲਾਨ ।
ਗ੍ਰੰਥ ਗੁਰੂ ਇਕਾਦਸੋ ਬਚਨ ਤਾਂਹਿ ਰਿਦ ਧਾਰ ।
ਪਾਵੇ ਮੁਕਤ ਦਵਾਰ ਕੋ ਕਹਯੋ ਸਤ ਣਹ ਸਾਰ ।
10. ਸ੍ਰੋਤ ਸੌ ਸਾਖੀ , ਲਿਖਤੀ ਨੁਸਖਾ ਸਾਖੀ 18ਵੀਂ 1890 ਬਿ: ( 1833 ਈ: )
ਦਸ ਅਵਤਾਰ ਗੁਰ ਏਕ ਸਮ ਜੋ ਜਾਨੋ ਸੋ ਮੇਰ ।
ਏਕ ਦਸਾ ਗੁਰੂ ਗ੍ਰੰਥ ਜੀ ਬਾਣੀ ਸਤਿਗੁਰ ਹੇਰ ।
11. ਸ੍ਰੋਤ ਗੋਬਿੰਦ ਗੀਤਾ , ਲਿਖਤੀ ਨੁਸਖਾ , 1891 ਬਿ: (1834 ਈ: )
ਹੇ ਖਾਲਸਾ ਜੀ ਇਤੀ ਤਰ੍ਹਾ ਮੇਰਾ ਗਿਆਰਵਾਂ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਨੋ ।
12. ਸ੍ਰੋਤ ਪ੍ਰਚੀਨ ਲਿਖਤ
ਗੁਰੂ ਗ੍ਰੰਥ ਸਾਹਿਬ ਕੋ ਗੁਰਿਆਈ ਦੇ ਕਰ ਅਰਦਾਸ ਕਰ ਕੇ ਅਰ ਖਾਲਸੇ ਸੇ ਖੁਸ਼ੀ ਲੇ ਕਰ ਆਪ ਚਰਨੋਂ ਕੇ ਪਾਸ ਸਸਕਾਰ ਸ਼ਥਾਨ ਚੰਦਨ ਕੇ ਅੰਗੀਠੇ ਤੇ ਆ ਬਿਰਾਜੇ ।
13. ਸ੍ਰੋਤ ਕ੍ਰਿਤ ਕਵਿ ਦਰਸ਼ਨ ਰਚਿਤ ਵਾਰ , ਅੰਮ੍ਰਿਤਸਰ ਭੱਟ ਤਲਾਉਂਡਾ ਪ੍ਰਗਨਾ ਜੀਂਦ ਤੇ ਸਮਕਾਲੀ, ਕਵੀ ਸੇਵਾ ਸਿੰਘ ਸ਼ਹੀਦ ਬਿਲਾਸ ਭਾਈ ਮਨੀ ਸਿੰਘ 1860 ਬਿ: ( 1803 ਈ:)
ੳ)
ਪੰਥ ਨੇ ਚੜਾਈ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੇ ਆਗਿਆ ਮੰਗਣੀ …
ਗੁਰੂ ਗ੍ਰੰਥ ਜੀ ਮਾਹਰਾਜ , ਕਰੋ ਸੇਵਕਾਂ ਦੈ ਕਾਜ,
ਰਖੋ ਖਾਲਸੇ ਦੀ ਲਾਜ , ਗੁਰ ਆਪ ਦਸਮੇਸ਼ ਜੀ ।
ਸੁਣ ਵਾਕ ਬਿ ਅਕਾਲੀ , ਭਖੀ ਖਾਲਸੇ ਕੂੰ ਲਾਲੀ ,
ਗੁਰੂ ਆਪ ਸਾਡਾ ਵਾਲੀ , ਉਨ੍ਹੇ ਕਟਣੇ ਕਲੇਸ਼ ਜੀ ।
ਕਰ ਅਰਦਾਸ ਫੌਜ , ਖਾਲਸੇ ਕੀ ਚਲੀ ਖਾਸ ,
ਗਈ ਰਾਮਸਰ ਪਾਸ, ਗੈਲ ਲਰਨ ਤੁਰਕੇਸ ਜੀ ।
ਸੇਵਾ ਹਰੀ ਬਲਿਹਾਰੀ , ਜਾਵਾਂ ਖਾਲਸੇ ਥੀਨ ਵਾਰੀ ,
ਜਿਵੇਂ ਰਾਮ ਅਵਤਾਰੀ ਆਯਾ , ਚੜ੍ਹ ਕੇ ਲੰਕੇਸ਼ ਜੀ ॥125॥..
ਢਾਈ ਜਾਮ ਭੇੜਾ ਭਯੋ, ਮਰਨ ਮਾਰਨਾ ਮੰਡ ।
ਦੁਸ਼ਟ ਉਭੈ ਬਚ ਨਿਕਲ ਗਏ , ਚੂਹੜ ਦੇਵਾ ਘੰਡ ॥129॥
ਤੀਨ ਕੋਸ ਗੁਰੂ ਚੱਕ ਥੀਂ , ਹੋਇਆ ਇਹ ਘਮਸਾਨ ।
ਸਤ੍ਰਹ ਸੈ ਛਿਆਹਟ ਆਹਾ , ਮਧ ਵਿਸਾਖ ਪਹਿਚਾਣ ॥130॥
ਅ)
ਬੋਲਯੋ ਚੜ੍ਹ ਸਿੰਘ ਹੱਥ ਰਖ ਸ਼ਮਸ਼ੇਰ ।
ਮਾਰੋ ਕਸੂਰ ਨ ਲਾਵੋ ਡੇਰ ॥22॥
ਸਤਿਗੁਰ ਬਹਾਨਾ ਹੋਗ ਬਨਾਯਾ ।
ਹਮ ਪੈ ਬ੍ਰਹਮਣ ਹੋਗ ਪੁਚਾਯਾ ।
ਲੇ ਹੋ ਦਰਬਾਰੇ ਗ੍ਰੰਥ ਅਵਾਜ ।
ਦੇਉਗਾ ਬਚਨ ਹੋਣ ਕਾਜ ਅਕਾਜ ॥23॥
ਤਬ ਸਭ ਖਾਲਸੋ ਗਯੋ ਦਰਬਾਰ ।
ਹਾਥ ਜੋੜ ਸਭ ਇਕ ਮਨ ਧਾਰ ।
ਦੀਜੈ ਆਵਾਜ਼ ਜੋ ਕਰਨੇ ਹੋਈ ।
ਤੂੰ ਸਤਿਗੁਰ ਹਮ ਸਿੱਖ ਹੇ ਤੋਈ ।..
ਤੂੰ ਗ੍ਰੰਥ ਗੁਰੂ ਗ੍ਰੰਥ ਸੱਚੀ ਹੇ ਦੇਹ ।
ਸਿੱਖ ਸਮਗਤ ਕੋ ਸਚ ਬਾਕ ਦੇਹ ।
ਗ੍ਰੰਥ ਬਚਨ ਸੁਨ ਖੁਸ ਭਏ ਲਈ ਕਸੂਰ ਜਨਮਾਰ ।
ਕਰੋ ਨਗਾਰੇ ਜੀਤ ਕੇ , ਗੁਰ ਫਤੇ ਸੁ ਊਚ ਉਚਾਰ ॥ 29 ॥