Month: October 2020

ਪੂਰਨ ਤੋਂ ਪੂਰਨ ਸਿੰਘ (ਲੇਖਕ ਮੇਜਰ ਪ੍ਰਗਟ ਸਿੰਘ)

ਪੁਰਨ ਸਿੰਘ ਜੀਵਨੀ ਤੇ ਕਵਿਤਾ ਵਿਚ ਸ੍ਰੀ ਮਤੀ ਦੇਵੀ (ਸੁਪਤਨੀ ਪੂਰਨ ਸਿੰਘ) ਵਲੋਂ ਪੂਰਨ ਸਿੰਘ ਦੀਆਂ ਕੁਝ ਯਾਦਾਂ ਅੰਕਿਤ ਹਨ । ਲੇਖਕ ਸ: ਤੇਜਾ ਸਿੰਘ ਦਾ ਵੱਡਾ ਪੁਤ੍ਰ ਹੋਣ ਤੇ, ਕੁਝ ਸਮਾਚਾਰ ਜੋ ਉਸਦੀ ਅਖੀਂ ਦੇਖੇ ਯਾ ਆਪਣੀ ਮਾਤਾ ਜੀ ਪਾਸੋਂ ਸੁਣੇ ਹੈਨ, ਪੂਰਨ ਸਿੰਘ ਜੀ ਦੇ ਮੁੜ ਸਿਖੀ ਮਾਰਗ ਵਿਚ ਪ੍ਰਵੇਸ਼ ਬਾਰੇ ਕੁਝ ਸਮਾਚਾਰ ਭੇਟ ਕਰਦਾ ਹੈ । ਮੇਰੇ ਪਿਤਾ ਜੀ ਪਕੇ ਸਿਖੀ ਖੋਆਲਾਂ ਦੇ ਦੇ ਸਨ । ਪੂਰਨ ਸਿੰਘ ਦੇ ਪਤਿਤ ਹੋਣ ਤੇ ਉਨ੍ਹਾਂ ਨੇ ਆਪਣੇ ਸੁਹਰੇ ਘਰ ਨਾਲ ਪਕੀ ਨਾਮਿਲਵਰਤਣ ਕੀਤੀ, ਮੇਰੇ ਮਾਤਾ ਜੀ ਭਵੇਂ ਆਪਣੇ ਪੇਕੇ ਜਾਣੋਂ ਨ ਰੋਕਿਆ, ਨਾਹੀਂ ਬਚਿਆਂ ਨੂੰ, ਪਰ ਆਪੀ ਸੁਹਰੇ ਘਰ ਦਾ ਪਾਣੀ ਤਕ ਨ ਅੰਗੀਕਾਰ ਕੀਤਾ । ਇਕ ਵੇਰੀ ਮਾਮਾ ਜੀ ਮੇਰੀ ਮਾਤਾ ਜੀ ਨੂੰ ਕਹਿਣ ਲਗੇ “ਭੈਣੂ, ਭਾਇਆ ਜੀ ਇਤਨਾ ਪਿਆਰ ਕਰਦੇ ਸਨ, ਮੈਨੂੰ ਉਨ੍ਹਾਂ ਦਾ ਨਿਘਾ ਪਿਆਰ ਭੁੱਲਾ ਨਹੀਂ , ਪਰ ਦੇਖੋ ਮੈਨੂੰ ਇਕ ਛਿਲੜ ਵਕਰ ਪਰ੍ਹਾਂ ਵਗ੍ਹਾ ਮਾਰਿਆ । ਇਕ ਵਾਰੀ ਵੀ ਮੈਨੂੰ ਉਹ ਕਹਿੰਦੇ ਜੇ ਮੈਂ ਉਨ੍ਹਾਂ ਦਾ ਹੁਕਮ ਨ ਮੰਨਦਾ ਤਾ ਗੁਸਾ ਕਰਨਾ ਵਾਜਬ ਸੀ ।”
ਜਾ ਇਹ ਸੰਦੇਸਾ ਪਿਤਾ ਜੀ ਪੁਜਾ ਉਹ 1909 ਵਿਚ ਡੇਹਰਾਦੂਨ ਗਏ ਅਰ ਮਾਮਾ ਜੀ ਦੀ ਮੰਗ ਪੂਰੀ ਕੀਤੀ । ਪਤਿਤ ਹੋਣ ਪਿਛੋਂ ਗੁਰ ਸਿਖੀ ਕਦੀ ਕਿਸੇ ਭਾਗਾਂ ਵਾਲੇ ਨੂੰ ਨਸੀਬ ਹੁੰਦੀ ਹੈ , ਵਕਤ ਲੰਘਦਾ ਗਿਆ ਪੂਰਨ , ਪੂਰਨ ਸਿੰਘ ਨ ਬਣਿਆ । ਕੋਸ਼ਸ਼ਾਂ ਜਾਰੀ ਰਹੀਆਂ ਪਰ ਕੋਈ ਸਫਲਤਾ ਨ ਹੋਈ । 1911 ਵਿਚ ਲਾਜਾਂ ਜੀ ਦਾ ਮੇਲ ਭਾਈ ਵੀਰ ਸਿੰਘ ਜੀ ਨਾਲ ਹੋਇਆ, ਪਿਤਾ ਜੀ ਦੀ ਜਾਣ ਪਛਾਣ 1903 ਤੋਂ ਪਹਿਲਾਂ ਦੀ ਸੀ । ਭਾਈ ਸਾਹਿਬ ਸਾਡੇ ਪਾਸੇ ਬਾੜੀਆਂ (ਮਰੀ ਹਿਲਜ਼- ਪਾਕਿਸਤਾਨ) ਇਕ ਦਿਨ ਵਾਸਤੇ ਮਰੀ ਤੋਂ ਆਏ । ਜਦ ਤੁਰਨ ਲੱਗੇ ਲਾਜਾਂ ਜੀ ਆਪਣੀ ਵੇਦਨ ਸ੍ਰੀ ਭਾਈ ਸਾਹਿਬ ਜੀ ਅਗੇ ਰਖੀ । ਮੇਰੇ ਪਤੀ ਜੀ ਮੇਰੇ ਪੇਕੇ ਘਰ ਦੀ ਕੋਈ ਚੀਜ਼ ਗ੍ਰਹਿਣ ਨਹੀਂ ਕਰਦੇ । ਫਲਾਂ ਦੇ ਟੋਕਰੇ ਡੇਹਰਾਦੂਨ ਤੋਂ ਆਂਦੇ ਹਨ , ਮੈਂ ਆਂਢ ਗੁਆਂਢ ਵੰਡਦੀ ਹਾਂ ਇਹ ਇਕ ਦਾਣਾ ਵੀ ਮੂੰਹ ਨਹੀਂ ਲਾਂਦੇ । ਜੋਦੜੀਆਂ ਕਈ ਗੁਰਮਖਾਂ ਅਗੇ ਕਰ ਚੁਕੀ ਹਾਂ ਮੇਰੀ ਝੋਲੀ ਹਾਲਾਂ ਤਕ ਖੈਰ ਨਹੀਂ ਪਈ, ਕੋਈ ਸੁਭਾਗ ਦਿਨ ਚੜ੍ਹੇਗਾ ਮੈਂ ਆਪਣੇ ਪੂਰਨ ਵੀਰ ਨੂੰ ਪੂਰਨ ਸਿੰਘ ਦੇ ਰੂਪ ਵਿਚ ਆਪਣੀਆਂ ਅਖਾਂ ਮੀਟਣ ਤੋਂ ਪਹਿਲਾਂ ਦੇਖਾਂਗੀ । ਆਪ ਜੀ ਨੇ ਦ੍ਰਵੇ ਬਚਨ ਕੀਤਾ : “ਲਾਜਾਂ, ਮੈਂ ਆਪਣੀ ਸਿਰਤੋੜ ਕੋਸ਼ਸ਼ ਕਰਾਂਗਾ ਜੇ ਸਤਿਗੁਰ ਮਿਹਰ ਕੀਤੀ ਤੂੰ ਆਪਣਾ ਵੀਰ ਮੁੜ ਸਿਖੀ ਰੂਪ ਵਿਚ ਦੇਖੇਂਗੀ । ਪਿਤਾ ਜੀ ਦੀ ਕੋਸ਼ਿਸ਼ ਸਦਕਾ ਮਾਮਾ ਜੀ 1912 ਵਿਚ ਸਿਆਲ਼ਕੋਟਸਿਖ ਐਜੂਕੇਸ਼ਨਲ ਕਾਨਫਰੰਸ ਤੇ ਪਹੁੰਚੇ । ਮਾਹਾਰਾਜਾ ਪਟਿਆਲਾ ਅੰਗ੍ਰੇਜ਼ੀ ਸਰਕਾਰ ਦੇ ਇਸ਼ਾਰੇ ਤੇ ਨ ਪੁਝੇ ਤੇ ਆਪਣੇ ਵਲੋਂ ਸਰ ਜੋਗਿੰਦਰ ਸਿੰਘ ਜੀ ਨੂੰ ਪ੍ਰਧਾਨਗੀ ਨਿਭਾਣ ਵਾਸਤੇ ਭੇਜਿਆ । ਉਨਹਾ ਜਦ ਪੂਰਨ ਨੂੰ ਡੈਲੀਗੇਟਸ ਵਿਚ ਦੇਖਿਆ ਆਪਣੇ ਪਾਸ ਡਾਇਸ ਤੇ ਬੁਲਾ ਲਿਆ । ਪੰਥਕ ਇਕੱਠ ਉਨਹਾਂ ਦਿਨਾਂ ਵਿਚ ਦੇਖਣ ਯੋਗ ਸਨ । ਜੋਗੀ ਜੀ ਨੇ ਪੂਰਨ ਨੂੰ ਬੋਲਣ ਵਾਸਤੇ ਕਿਹਾ । ਲੈਕਚਰ ਕਾਹਦਾ ਸੀ ਸਾਰਾ ਪੰਡਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜ ਉਠਿਆ । ਪੂਰਨ ਇਕ ਅਲਾਂਬਾ ਸੀ । ਜਦ ਬੋਲਦੇ ਸਨ ਓੜਕਾਂ ਦਾ ਜੋਸ਼ ਹੁੰਦਾ ਸੀ । ਇਕ ਥਾਂ ਟਿਕਾ ਮੁਸ਼ਕਲ ਸੀ । ਆਪ ਜੀ ਦੀ ਗੋਲ ਗੋਲ ਪਗੜੀ ਕਈ ਵਾਰ ਸਿਰ ਤੇ ਟਿਕਣੀ ਮੁਸ਼ਕਲ ਹੋ ਜਾਂਦੀ । ਸਤਿਗੁਰੂ ਜੀ ਦੀ ਬਖ਼ਸ਼ਸ਼ ਸਦਕੇ ਮਾਮਾ ਜੀ ਤੇ ਇਸ ਪੰਥਕ ਇਕੱਠ ਦਾ ਬੜਾ ਸੋਹਣਾ ਪ੍ਰਭਾਵ ਪਿਆ । ਜਿਸ ਰਾਤ ਕਾਨਫਰੰਸ ਖਤਮ ਹੋਈ ਅਸੀਂ ਸਾਰੇ ਪ੍ਰਦੇਸੀ ਜਗਤ ਸਿੰਘ ਦਾ ਮੈਜਿਕ ਲੈਨਟਰਨ ਲੈਕਚਰ ਗੁਰ ਇਤਹਾਸ ਸਬੰਧੀ ਸੁਣਕੇ ਆ ਰਹੇ ਸਾਂ , ਰਾਸਤੇ ਵਿਚ ਭਾਈ ਵੀਰ ਸਿੰਘ ਦਾ ਨਿਵਾਸ ਅਸਥਾਨ ਸੀ, ਪਿਤਾ ਜੀ ਨੇ ਅਵਾਜ਼ ਹੇਠੋਂ ਦਿਤੀ । ਕਿਸੇ ਸਜਨ ਨੇ ਦਸਿਆ ਆਪ ਜੀ ਅਰਾਮ ਕਰ ਰਹੇ ਹਨ । ਇਹ ਅਵਾਜ਼ ਭਾਈ ਸਾਹਿਬ ਦੇ ਕੰਨੀਂ ਪੈ ਗਈ, ਪੁਛ ਕਰਨ ਤੇ ਜੋ ਪੂਰਨ ਆਏ ਹਨ ਆਪ ਜੀ ਨੇ ਉਪਰ ਬੁਲਾਇਆ । ਵਕਤ ਰਾਤ 10 ਵਜੇ ਦੇ ਆਨ ਬਾਨ ਹੋਵੇਗਾ । ਭਾਈ ਸਾਹਿਬ ਦੇ ਕਮਰੇ ਵਿਚ ਸਾਰੇ ਸਜ ਗਏ , ਖਿਆਲਾਂ ਦਾ ਵਟਾਂਦਰਾ ਸ਼ੁਰੂ ਹੋਇਆ, ਮਜ਼ਮੂਨ ਸੀ “ਆਤਮਿਕ ਉਨਤੀ” ਵਾਸਤੇ ਕੇਸਾਂ ਦੀ ਜ਼ਰੂਰਤ ਹੈ । ਗਲਬਾਤ ਕੋਈ ਚਾਰ ਘੰਟੇ ਤੋਂ ਉਪਰ ਤਕ ਚਲਦੀ ਰਹੀ । ਜੇ ਕੋਈ ਟੇਪ ਰੀਕਾਰਡ ਉਸ ਵਕਤ ਹੁੰਦਾ ਤਾਂ ਕਿਤਨਾ ਮੁਫ਼ੀਦ ਸਾਬਤ ਹੁੰਦਾ । ਮੈਨੂੰ ਪੂਰਾ ਯਕੀਨ ਹੈ ਮਾਮਾ ਜੀ ਦਾ ਪੂਰਨ ਵਿਸ਼ਵਾਸ਼ ਭਾਈ ਸਾਹਿਬ ਆਪਣੀ ਪਹਿਲੀ ਮੁਲਾਕਾਤ ਵਿਚ ਜਿਤ ਚੁਕੇ ਸਨ । ਸਵੇਰੇ ਪ੍ਰਸ਼ਾਦਾ ਸਾਡੇ ਘਰ ਸੀ , ਮੁੜ ਇਕਠੇ ਸਨ । ਸਿਆਲਕੋਟ ਤੋਂ ਵਜ਼ੀਰਾਬਾਦ ਤਕ ਇਕੋ ਕਮਰੇ ਵਿਚ ਸਫ਼ਰ ਕੀਤਾ, ਸਤਿਗੁਰੂ ਜੀ ਨੇ ਬਖਸ਼ਸ਼ ਕੀਤੀ । ਇਹ ਪਹਿਲੀ ਮਿਲਣੀ ਪਿਛੋਂ ਪੂਰਨ, ਪੂਰਨ ਸਿੰਘ ਬਣ ਗਏ । ਦਾੜ੍ਹਾ ਅੱਗੇ ਵੀ ਸੀ ਪਰ ਹੁਣ ਗੁਰਮੁਖੀ ਦਾੜ੍ਹਾ ਮੁਖ ਤੇ ਸੁਹਣਾ ਸਜ ਰਿਹਾ ਸੀ ।
ਮੇਰੇ ਪਿਤਾ ਜੀ ਨੇ ਇਕ ਵਾਰੀ ਭਾਈ ਸਾਹਿਬ ਨੂੰ ਕਿਹਾ “ਮੈਨੂੰ ਬੜੀ ਖੁਸ਼ੀ ਹੈ ਪੂਰਨ ਸਿੰਘ ਸਤਿਗੁਰੂ ਮਿਹਰ ਸਦਕਾ ਹੁਣ ਕੇਸਾਧਾਰੀ ਹੈ, ਆਪ ਜੀ ਨੇ ਉਸਨੂੰ ਆਪਣੇ ਘਰ ਵਿਚ ਅਭੇਦ ਵਰਤਣਾ ਸ਼ੁਰੂ ਕਰ ਦਿਤਾ ਗਠ , ਕੀ ਅੰਮ੍ਰਿਤ ਪਾਨ ਕਰਨਾ ਜ਼ਰੂਰੀ ਨਹੀਂ” ? ਆਪ ਜੀਉ (ਭਾਈ ਵੀਰ ਸਿੰਘ) ਕੁਝ ਦੇਰ ਚੁਪ ਕਰ ਗਏ ਅਰ ਫ਼ਰਮਾਇਆ “ ਤੇਜਾ ਸਿੰਘ , ਜੋ ਤੁਸੀਂ ਕਹਿੰਦੇ ਹੋ ਉਹ ਠੀਕ ਹੈ , ਸਤਿਗੁਰੂ ਜੀ ਦੀ ਇਤਨੀ ਬਖਸ਼ਸ਼ ਹੈ , ਪੂਰਨ ਸਿੰਘ ਹੁਣ ਮੇਰਾ ਅਨੁਸਾਰੀ ਹੈ, ਜੋ ਮੈਂ ਆਖਾਂ , ਅੰਮ੍ਰਿਤ ਪਾਨ ਕਰਨ ਤੋਂ ਕਦੇ ਨ ਝਿਝਕੇ । ਪਰ ਮੇਰੇ ਖਿਆਲ ਵਿਚ ਖੰਡੇ ਦਾ ਅੰਮ੍ਰਿਤ ਇਹੋ ਜਿਹਾ ਅਲਭ ਵਸਤੂ ਹੈ ਜੋ ਕਿਸੇ ਨੂੰ ਬੀ ਸੁਖੱਲੀ ਨਹੀਂ ਮਿਲਣੀ ਚਾਹੀਦੀ । ਸਤਿਗੁਰੂ ਜੀ ਮਿਹਰ ਕਰਨਗੇ ਪੂਰਨ ਸਿੰਘ ਆਪ ਅੰਮ੍ਰਿਤ ਵਾਸਤੇ ਤਰਲੇ ਕਰੇਗਾ । ਫਿਰ ਖੰਡੇ ਦਾ ਅੰਮ੍ਰਿਤ ਭਲੀ ਭਾਂਤ ਫਲੀ-ਭੂਤ ਹੋਏਗਾ । ਕੁਝ ਸਾਲਾਂ ਪਿਛੋਂ ਉਹ ਸਭਾਗੀ ਘੜੀ ਆਈ, ਸਿਆਲਕੋਟ ਪਿਛੋਂ ਹਰ ਕਾਨਫ੍ਰੰਸ ਤੇ ਪੂਰਨ ਸਿੰਘ ਜੀ ਦੇ ਭਾਸ਼ਨ ਹੋਇਆ ਕਰਦੇ । ਸਿਖ ਸਮਗਮਾਂ ਤੇ ਬੜੇ ਉਤਸ਼ਾਹ ਨਾਲ ਅਲਬੇਲੇ ਪੂਰਨ ਸਿੰਘ ਦੇ ਜੋਸ਼ੀਲੇ ਲੈਕਚਰ ਸੁਣਦੀਆਂ ਅਰ ਪੰਡਾਲ ਜੈਕਾਰਿਆਂ ਨਾਲ ਗੂੰਜ ਉਠਦਾ । ਅੰਬਾਲਾ ਕਾਨਫ੍ਰੰਸ ਤੇ ਲੈਕਚਰ ਪਿਛੋਂ ਪੂਰਨ ਸਿੰਘ ਇਤਨੇ ਉਦਾਸ ਹੋਏ , ਆਪ ਭਾਈ ਸਾਹਿਬ ਦੇ ਨਿਵਾਸ ਅਸਥਾਨ ਤੇ ਜਾ ਕੇ ਲੇਟਨੀਆਂ ਲੈਂਦੇ ਸਨ , ਫ਼ਰਸ਼ ਪਰ ਵਲਿਦ ਰਹੇ ਸਨ , ਕਿਸੇ ਦੇ ਕਾਬੂ ਨਹੀਂ ਆਂਦੇ ਸਨ । ਭਾਈ ਸਾਹਿਬ ਨੂੰ ਖਬਰ ਪਹੁੰਚੀ । ਆਪ ਜੀ ਆਕੇ ਭੂਮ ਆਸਨ ਹੀ ਸਜ ਗਏ । ਆਪਣੇ ਪਿਆਰੇ ਦਾ ਸੀਸ ਆਪਣੀ ਗੋਦ ਵਿਚ ਲਿਆ , ਪਿਆਰ ਕੀਤਾ , ਪੁਛਿਆ ਕਿਉਂ ਇਹ ਹਾਲਤ ਵਾਪਰੀ ਸੀ । ਉਹ ਰੋਈ ਜਾਣ , ਕੁਝ ਨ ਬੋਲ ਸਕਣ । ਕੁਝ ਦੇਰ ਪਿਛੋਂ ਕਹਿਣ ਲਗੇ “ਮੈਂ ਬੋਲਣ ਪਿਛੋਂ ਸਮਝਦਾ ਹਾਂ ਮੈਂ ਕੁਝ ਲੁਟਾ ਚੁੱਕਾ ਹਾਂ । ਭਾਈ ਹੀਰਾ ਸਿੰਘ ਰੋਜ ਬੋਲਦੇ ਹਨ ਉਹ ਠੀਕ ਠਾਕ ਰਹਿੰਦੇ ਹਨ” ਆਪ ਜੀ (ਭਾਈ ਵੀਰ ਸਿੰਘ ਜੀ) ਜੀ ਨੇ ਪੁੱਛਿਆ “ਕੀ ਤੁਸੀਂ ਆਪਣੇ ਵਿਚ ਕੋਈ ਤਰੁਟੀ ਸਮਝਦੇ ਹੋ ?” “ਜੀ ਮੈਂ ਖੰਡੇ ਦਾ ਅੰਮ੍ਰਿਤ ਪਾਨ ਨਹੀਂ ਕੀਤਾ” “ਆਪ ਜੀ ਅੰਮ੍ਰਿਤ ਛਕਣ ਵਾਸਤੇ ਆਪਣੇ ਆਪ ਨੂੰ ਤਿਆਰ ਸਮਝਦੇ ਹੋ ? ਬਾਣੀ ਦਾ ਪਾਠ ਕਰਦੇ ਹੋ ?” “ਨਿਤਨੇਮ ਕੋਈ ਨਹੀਂ” “ਰਹਿਤ ਦੇ ਧਾਰਨੀ ਹੋ ?” “ਨਹੀਂ ਜੀ “ “ ਆਪ ਨੇ ਆਪਣੇ ਪਾਸੋਂ ਨਿਤਨੇਮ ਦਾ ਗੁਟਕਾ ਬਖਸ਼ਸ਼ ਕੀਤਾ ਤੇ ਸਾਰੇ ਕਾਕਾਰ ਮੰਗਾਏ ਅਰ ਮਾਮਾ ਜੀ ਨੂੰ ਧਾਰਨ ਕਰਨ ਦੀ ਤਾਕੀਦ ਕੀਤੀ” ਕੁਝ ਮਹੀਨੀਆਂ ਪਿਛੌਂ ਸਾਰਾ ਪ੍ਰਵਾਰ- ਮਾਮੀ ਮਾਇਆ ਜੀ ਬਚਿਆਂ ਸਮੇਤ – ਸਤਿਗੁਰੂ ਜੀ ਦੇ ਜਹਾਜ਼ ਚੜਿਆ । ਮੈਨੂੰ ਇਹ ਪਤਾ ਲਗਾ ਹੈ ਕਿ ਇਸ ਅੰਮ੍ਰਿਤ ਸੰਚਾਰ ਸਮਾਗਮ ਵਿਚ ਭਾਈ ਵੀਰ ਸਿੰਘ ਜੀ ਆਪ ਸ਼ਾਂਮਲ ਹੋਏ, ਜਥੇਦਾਰ ਰਹੇ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਸਨ । ਇਸ ਗਲ ਦਾ ਪੂਰਾ ਪਤਾ ਨਹੀਂ ਜੋ ਕਿਸੇ ਹੋਰ ਅੰਮ੍ਰਿਤ ਸਮਾਗਮ ਵਿਚ ਭਾਈ ਸਾਹਿਬ ਨੇ ਹਿਸਾ ਲਿਆ ਹੋਵੇ । ਖਿਆਲ ਹੈ ਸੰਤ ਕਮਾਲੀਏ ਵਾਲਿਆਂ ਜਦ ਅੰਮ੍ਰਿਤ ਪਾਨ ਕੀਤਾ ਭਾਈ ਸਾਹਿਬ ਆਪ ਸ਼ਾਮਲ ਨਹੀਂ ਹੋਏ ।
ਮੇਰੇ ਮਾਤਾ ਜੀ ਦਾ ਅਕਾਲ ਚਲਾਣਾ 1915 ਵਿਚ ਡਸਕੇ ( ਜ਼ਿਲਾ ਸਿਆਲਕੋਟ) ਹੋਇਆ । ਕਿਤਨੇ ਭਾਗਾਂ ਵਾਲੇ ਸਨ ਜਿਨ੍ਹਾਂ ਦਿ ਦੇਰ ਦੀ ਸਿਕ ਸਤਿਗੁਰੂ ਜੀ ਦੀ ਮਿਹਰ ਸਦਕਾ ਭਈ ਵੀਰ ਸਿੰਘ ਜੀ ਰਾਹੀਂ ਪੂਰੀ ਹੋਈ ਪਰ ਅਪਣੇ ਪੂਰਨ ਸਿੰਘ ਵੀਰ ਦਾ ਸਾਰਾ ਪ੍ਰਵਾਰ ਸਤਿਗੁਰੂ ਦੇ ਜ਼ਹਾਜ਼ ਚੜ੍ਹਿਆ ਆਪਣੀਆਂ ਅਖਾਂ ਨਾਲ ਦੇਖਕੇ ਗੁਰ ਗੋਦੀ ਸਮਾਏ। ਇਸ ਪ੍ਰਵਾਰ ਵਿਚੋਂ ਸਿਰ਼ਫ ਛੋਟੇ ਸਪੁਤਰ ਰਾਮਿੰਦ੍ਰ ਸਿੰਘ ਜੀਵਤ ਹਨ । ਵਡੇ ਸਪੁਤਰ- ਮਦਨ ਮੋਹਨ ਸਿੰਗ ਸ਼ੈਸ਼ਨ ਜਜ -ਰਟਾਇਰਡ ਤੇ ਮਾਇਆ ਜੀ ਜੀ ਸਮਾ ਚੁਕੇ ਹਨ , ਸਪੁਤਰੀ ਗਾਰਗੀ( ਹਰਭਜਨ ਕੌਰ) ਮੰਝਲਾ ਸਪੁਤਰ ਨਿਰਲੇਪ ਸਿੰਘ – ਪਹਿਲਾਂ ਚੜ੍ਹਾਈ ਕਰ ਚੁਕੇ ਹਨ ।
ਜੂਲਾਈ 1966 ਮੇਰੇ ਜੰਮਣ ਤੋਂ ਇਕ ਸਾਲ ਪਹਿਲਾਂ ਛਪਿਆ , ਠੀਕ 54 ਸਾਲ 3 ਮਹੀਨੇ ਹੋ ਚੁੱਕੇ ਹਨ ।

ਭਾਈ ਰੂਪ ਚੰਦ ਪਰਿਵਾਰ ਦਾ ਇਤਹਾਸ ਅਤੇ ਦਸਵੇ ਪਾਤਸ਼ਹਿ ਦੇ ਨਿਤਨੇਮ ਪੌਥੀ

ਮਾਲਵੇ ਦੇ “ਫਫੜੇ” ਪਿੰਡ ਦਾ ਵਸਨੀਕ ਸੰਧੂ ਜਾਤੀ ਦਾ ਜੱਟ ਜੋ ਸੁਲਤਾਨੀਆ ਸੇਵਕ ਸੀ, ਇਹ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਆਇਆ ਤੇ ਸਿੱਖੀ ਧਾਰਨ ਕੀਤੀ , ਅਕਾਲ ਉਪਾਸਕ ਬਣਿਆਂ ਤੇ ਹਰਿਮੰਦਰ ਸਾਹਿਬ ਅਤੇ ਸਰੋਵਰ ਦੀ ਕਾਰ ਸੇਵਾ ਸਮੇਂ ਬਹੁਤ ਟੈਹਲ ਕਮਾਕੇ ਖੁਸ਼ਿ ਪਾਈ । ਗੁਰੂ ਜੀ ਨੇ ਇਹਨਾਂ ਨੂੰ ਭਾਈ ਦੀ ਪਦਵੀ ਬਖਸ਼ ਕੇ ਇਹਨਾਂ ਵਾਕਾਂ ਨਾਲ ਸਤਿਕਾਰਿਆ “ਭਾਈ ਬਹਿਲੋ, ਸਭ ਤੋਂ ਪਹਿਲੌ” ਇਨ੍ਹਾ ਦਾ ਦੇਹਾਂਤ ਸੰਮਤ 1700 ਵਿਚ ਹੋਇਆ ਤੇ ਇਨ੍ਹਾ ਦੀ ਸੰਤਾਨ “ਭਾਈ ਕੈ” ਅਖਵਾਏ ( ਦੇਖੋ ਮਹਾਂਕੋਸ਼ 2477)
“ਪਿੰਡ ਵਡਾ” ਅਲਾਕਾ ਤਰਨ ਤਾਰਨ ਦੇ ਵਸਨਿਕ ਇੱਕ “ਅਕਾਲ” ਸਿਖਨੇ ਆਪਨੀ ਪੁਤਰੀ ਤੁਕਲਣੀ ਦੇ ਵਸਨੀਕ ਸੁਲਤਾਨੀਏ ਸੇਵਕ “ਸਾਦੇ” ਦੇ ਪੁਤ੍ਰ ਸਾਧੂ ਨੂੰ ਵਿਆਜ ਦਿੱਤੀ, ਇਹ ਸਿਖ ਬਚੀ ਆਪਨੀ ਪਤੀ ਨੂੰ ਪ੍ਰੇਰ ਕੇ ਗੁਰੂ ਹਰਿ ਗੋਬਿੰਦ ਜੀ ਦੇ ਦਰਸ਼ਨ ਨੂਮ ਡਰੋਲੀ ਆਈ । ਗੁਰੂ ਜੀ ਨੇ “ਸਾਧੂ” ਨੂਮ ਸਿਖੀ ਦਾਨ ਤੇ ਨਾਮ ਉਪਦੇਸ਼ ਬਖਸ਼ਿਆ। ਇਸ ਦੇ ਘਰ ਸੰਤ 1672 ਵਿਚ ਇਕ ਸੁੰਦਰ ਪੁਤਰ ਜਨਮਿਆ ਤਾਂ ਗੁਰੂ ਜੀ ਦੇ ਦਰਸ਼ਨਾਂ ਨੂਮ ਲਿਆਏ । ਗੁਰੂ ਜੀ ਨੇ ਇਹਦੀ ਸੁੰਦਰਤਾ ਤੇ ਭਾਗਾਂ ਨੂਮ ਦੇਖ “ਰੂਪ ਚੰਦ” ਨਾਮ ਬਖਸ਼ਿਆ, ਜੋ ਵੱਡਾ ਹੋਕੇ ਅਤ ਪਰੇਮੀ ਸਿਖ ਹੋਇਆ ।
“ਸਾਧੂ ਤੇ ਰੂਪ ਚੰਦ” ਦੋਵੇਂ ਪਿਉ ਪੁਤਰ ਇਕ ਦਿਨ ਲਕੜਾਂ ਵੱਢਨ ਜੰਗਲ ਨੂੰ ਗਏ ਤੇ ਖਾਣ ਲਈ ਰੋਟੀ ਤੇ ਪਾਣੀ ਕੁੰਨੀ ਭਰਕੇ ਦਰਖਤ ਨਾਲ ਟੰਗ ਦਿਤੀ । ਹਵਾ ਲਗਨ ਨਾਲ ਪਾਨੀ ਬਹੁਤ ਠੰਡਾ ਡਿਠਾ, ਤਾਂ ਪ੍ਰਣ ਕਰ ਲੀਤਾ ਕਿ ਐਸਾ ਠੰਡਾ ਜਲ ਪਹਿਲੇ ਸਿਤਗੁਰਾਂ ਨੂਮ ਪਿਲਾਕੇ ਪੀਵਾਂਗੇ । ਦੋਵੇਂ ਪਿਉ ਪੁਤ ਅਰਾਧਨਾਂ ਵਿਚ ਬੈਠ ਗਏ ਤੇ ਪਿਆਸ ਨਾਲ ਛਿਥੇ ਪੈਕੇ ਬੇਹੋਸ਼ ਹੋਗਏ । ਪਰ ਇਨ੍ਹਾਂ ਦੀ ਪ੍ਰੇਮ ਖਿਚ ਦੇ ਖਿਚੇ ਹੋਏ ਗੁਰੂ ਹਰ ਗੋਬਿਮਦ ਜੀ ਕਈ ਕੋਹਾਂ ਘੋੜਾ ਦੁਵਾਕੇ ਆਨ ਪੁਜੇ । ਇਨ੍ਹਾਂ ਨੂੰ ਹੋਸ਼ ਵਿਚ ਲਿਆਂਦਾ ਤੇ ਆਪ ਪਾਣੀ ਪੀਕੇ ਫੇਰ ਇਨ੍ਹਾ ਨੁਮ ਪਿਲਾਇਆ । ਗੁਰੁ ਜੀ ਨੇ ਇਨ੍ਹਾਂ ਨੁਮ ਬਾਈ ਦੀ ਪਦਵੀ ਬਖ਼ਸ਼ੀ ਤੇ ਉਸ ਸਮੇਨ ਇਕ ਖੰਡਾ ਅਤੇ ਫੇਰ ਲੰਗਰ ਚਲਾਉਣ ਲਈ ਕੜਛਾ ਬਖ਼ਸਿਆ । ਇਹ ਚੀਜ਼ਾਂ ਹੁਣ ਤੀਕ ਬਾਗੜੀਆਂ ਵਿਚ ਭਾਈ ਰੂਪ ਚੰਦ ਜਿ ਦੀ ਸੰਤਾਨ ਕੋਲ ਮੌਜੂਦ ਹਨ । ਭਾਈ ਰੂਪ ਚੰਦ ਦੇ ਸਪੁਤ੍ਰ ਪਰਮ ਸਿੰਘ ਤੇ ਧਰਮ ਸਿੰਘ ਜੀ ਨੇ ਗੁਰੁ ਦਸ਼ਮੇਸ਼ ਜੀ ਤੋਂ ਅੰਮ੍ਰਿਤ ਛਕਿਆ ਸੀ ( ਜੋ ਕਿ ਪਹਿਲੇ 48 ਸਿੰਘਾ ‘ਚ ਸਨ ਜਿਨ੍ਹਾਂ ਨੇ ਟਕਸਾਲੀ ਗੁਰਬਾਣੀ ਅਰਥ ਗੁਰੂ ਗੋਬੀੰਦ ਸਿੰਘ ਜੀ ਤੋਂ ਸਰਵਣ ਕੀਤੇ ਸਨ), ਇਹ ਸ੍ਰੀ ਗੁਰੂ ਦਸਮੇਸ਼ ਜੀ ਦੀ ਸੇਵਾ ਵਿਚ ਨਦੁੜ ਦੱਖਣ ਵਿਚ ਭੀ ਗਏ ਜਿਥੇ ਪਰਮ ਸਿਮਘ ਜੀ ਚੜਾਈ ਕਰ ਗਏ ਤੇ ਧਰਮ ਸਿੰਘ ਨੂਮ ਗੁਰੂ ਜੀ ਨੇ 1 ਗੁਟਕਾ , 1 ਤਲਵਾਰ, 1 ਛੋਟੀ ਕਰਦ, 1 ਛੋਟਾ ਖੰਡਾ ਬਖ਼ਸ਼ ਕੇ ਪੰਜਾਬ ਭੇਜ ਦਿਤਾ ਸੀ । ਜਿਨ੍ਹਾ ਵਿਚੋਂ ਤਲਵਾਰ ਤਾਂ ਹੁਣ ਤੀਕ ਰਾਜਾ ਜੀਂਦ ਪਾਸ ਸੰਗਰੂਰ ਵਿਚ ਹੈ ਤੇ ਬਾਕੀ ਚੀਜ਼ਾ ਬਾਗੜਿਆਂ ਵਿਚ ਭਾਈ “ਰੂਪ ਚੰਦ”ਜੀ ਦੀ ਸੰਤਾਨ ਪਾਸ ਹਨ ।
( ਦੇਖੋ ਮਹਾਂ ਕੋਸ਼ 3129)